30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਸਰਗਰਮੀਆਂ ਤੇਜ਼

ਫ਼ਤਹਿਗੜ੍ਹ ਸਾਹਿਬ, 29 ਅਗਸਤ (ਬਲਜਿੰਦਰ ਸਿੰਘ)-ਆਗਾਮੀ 11 ਸਤੰਬਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਹੋਣ ਵਾਲੀ ਚੋਣ ਲਈ ਦੋਵੇਂ ਧੜਿਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਗੀ ਪਦ ਦੀ ਚੋਣ ਲੜ ਰਹੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਲਗਾਏ ਰਿਟਰਨਿੰਗ ਅਫ਼ਸਰ ਸੀਨੀਅਰ ਐਡਵੋਕੇਟ ਐਨ.

ਐਡਵੋਕੇਟ ਇੰਦਰਜੀਤ ਸਿੰਘ ਸਾਊ 30-08-2026
ਫ਼ਤਹਿਗੜ੍ਹ ਸਾਹਿਬ, 29 ਅਗਸਤ (ਬਲਜਿੰਦਰ ਸਿੰਘ)-ਆਗਾਮੀ 11 ਸਤੰਬਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਹੋਣ ਵਾਲੀ ਚੋਣ ਲਈ ਦੋਵੇਂ ਧੜਿਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਗੀ ਪਦ ਦੀ ਚੋਣ ਲੜ ਰਹੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਲਗਾਏ ਰਿਟਰਨਿੰਗ ਅਫ਼ਸਰ ਸੀਨੀਅਰ ਐਡਵੋਕੇਟ ਐਨ. ਕੇ. ਪੁਰੀ, ਦਰਬਾਰਾ ਸਿੰਘ ਢੀਂਡਸਾ, ਅਨਿਲ ਕੁਮਾਰ ਗੁਪਤਾ, ਅਮਰਾਓ ਸਿੰਘ ਸਰਾਓ, ਹਰਪ੍ਰੀਤ ਸਿੰਘ ਭਗੜਾਣਾ ਅਤੇ ਕਿਰਪਾਲ ਵਡੇਰਾ ਕੋਲ ਉਨ੍ਹਾਂ ਦੀ ਟੀਮ ਵਲੋਂ 1 ਸਤੰਬਰ ਨੂੰ ਆਪਣੇ ਕਾਗ਼ਜ਼ ਦਾਖਲ ਕਰਵਾਏ ਜਾਣਗੇ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਜਾਵੇਗੀ, ਉਪਰੰਤ ਕਾਗ਼ਜ਼ ਦਾਖ਼ਲ ਕੀਤੇ ਜਾਣਗੇ। ਇਸ ਸੰਬੰਧੀ ਐਡਵੋਕੇਟ ਇੰਦਰਜੀਤ ਸਿੰਘ ਸਾਊ ਟੀਮ ਨੇ 1 ਸਤੰਬਰ ਨੂੰ ਸਵੇਰੇ 11 ਵਜੇ ਬਾਰ ਰੂਮ ਜ਼ਿਲ੍ਹਾ ਕਚਹਿਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਕੀਲਾਂ ਨੂੰ ਇਕੱਠੇ ਹੋ ਕੇ ਕਾਗ਼ਜ਼ ਭਰਨ ਲਈ ਸੱਦਾ ਵੀ ਦਿੱਤਾ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਸਾਊ ਧੜੇ ਵਿਚ ਇੰਦਰਜੀਤ ਸਿੰਘ ਸਾਊ ਪ੍ਰਧਾਨਗੀ ਪੱਦ ਦੇ ਉਮੀਦਵਾਰ ਹਨ, ਜਦਕਿ ਗੁਰਦੀਪ ਕੌਰ ਵਾਲੀਆ ਮੀਤ ਪ੍ਰਧਾਨ, ਜਤਿੰਦਰ ਸਿੰਘ ਪੈਸ਼ੀ ਸਕੱਤਰ, ਗਗਨਦੀਪ ਸਿੰਘ ਧੀਮਾਨ ਸੰਯੁਕਤ ਸਕੱਤਰ , ਜਿਤੇਨ ਸ਼ਰਮਾ ਖ਼ਜ਼ਾਨਚੀ, ਲਾਇਬ੍ਰੇਰੀਅਨ ਲਈ ਮਨਜੋਤ ਕੌਰ ਚੋਣ ਮੈਦਾਨ ਵਿਚ ਹਨ। ਇਸ ਦੇ ਨਾਲ ਹੀ ਐਗਜ਼ੈਕਟਿਵ ਮੈਂਬਰਾਂ ਦੀ ਚੋਣ ਵਿਚ ਸੁਰਿੰਦਰ ਸਿੰਘ ਸਾਗੀ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸਤਨਾਮ ਸਿੰਘ ਤੇ ਸੁਮਨਪ੍ਰੀਤ ਕੌਰ ਸ਼ਾਮਿਲ ਹਨ।
ਪਿਛਲੀ ਖ਼ਬਰ ਸਿਹਤ ਮੰਤਰੀ ਨੇ ਝਾੜੂ ਲਗਾ ਕੇ ‘ਮਿਸ਼ਨ ਕਲੀਨ ਪੰਜਾਬ’ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਮੰਡੀ ਗੋਬਿੰਦਗੜ੍ਹ ’ਚ 10 ਰੋਜ਼ਾ ਸਫ਼ਾਈ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।