04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਐੱਸ. ਡੀ. ਮਾਡਲ ਸਕੂਲ ਵਿਖੇ ਸਿਹਤ ਜਾਗਰੂਕਤਾ ਲੈਕਚਰ ਕਰਵਾਇਆ

ਮੰਡੀ ਗੋਬਿੰਦਗੜ੍ਹ, 3 ਸਤੰਬਰ (ਰਾਜੇਸ਼ ਸ਼ਰਮਾ)- ਸਿਵਲ ਸਰਜਨ ਅਰਵਿੰਦਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਮ.

ਅਜੀਤ ਡੈਸਕ 04-09-2026
ਮੰਡੀ ਗੋਬਿੰਦਗੜ੍ਹ, 3 ਸਤੰਬਰ (ਰਾਜੇਸ਼ ਸ਼ਰਮਾ)- ਸਿਵਲ ਸਰਜਨ ਅਰਵਿੰਦਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਮ. ਓ. ਮੰਡੀ ਗੋਬਿੰਦਗੜ੍ਹ ਡਾ. ਜੈਦੀਪ ਚਾਹਲ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਵਲੋਂ ਐੱਸ.ਡੀ. ਮਾਡਲ ਸਕੂਲ ਵਿਖੇ ਵਿਦਿਆਰਥੀਆਂ ਤੇ ਸਟਾਫ਼ ਨੂੰ ਮਾਰੂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿਚ ਹੈਲਥ ਇੰਸਪੈਕਟਰ ਹਰਵਿੰਦਰ ਪਾਲ ਸਿੰਘ, ਸਿਹਤ ਕਰਮਚਾਰੀ ਰਣਜੋਧ ਸਿੰਘ ਤੇ ਹਰਦੀਪ ਸਿੰਘ ਤੇ ਨਗਰ ਕੌਂਸਲ ਵਲੋਂ ਵਰਿੰਦਰ ਸਿੰਘ ਹਾਜ਼ਰ ਸਨ। ਟੀਮ ਨੇ ਵਿਦਿਆਰਥੀਆਂ ਨੂੰ ਡੇਂਗੂ, ਚਿਕਨਗੁਨੀਆ, ਹੈਪੇਟਾਈਟਿਸ ਸਮੇਤ ਹੋਰ ਬਿਮਾਰੀਆਂ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਡੇਂਗੂ ਤੇ ਚਿਕਨਗੁਨੀਆ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਵਧ ਜਾਂਦੀ ਹੈ। ਇਸ ਲਈ ਘਰਾਂ ਤੇ ਸਕੂਲ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰਾਂ, ਗਮਲਿਆਂ, ਫ਼ਰਿਜ ਦੀਆਂ ਟਰੇਆਂ ਤੇ ਪੁਰਾਣੇ ਟਾਇਰਾਂ ਆਦਿ ਦੀ ਹਫ਼ਤੇ ਵਿਚ ਇਕ ਵਾਰ ਸਫ਼ਾਈ ਕੀਤੀ ਜਾਵੇ। ਹੈਪੇਟਾਈਟਸ ਤੋਂ ਬਚਾਅ ਲਈ ਸਾਫ਼-ਸੁਥਰਾ ਭੋਜਨ, ਹੱਥਾਂ ਦੀ ਸਫ਼ਾਈ ਅਤੇ ਸਾਫ਼ ਪਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਅਰਚਨਾ ਗੁਪਤਾ ਨੇ ਸਿਹਤ ਵਿਭਾਗ ਤੇ ਨਗਰ ਕੌਂਸਲ ਦੀ ਸਾਂਝੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਲੈਕਚਰ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਸਿਹਤ ਤੇ ਸਫ਼ਾਈ ਨਿਯਮਾਂ ਦੀ ਪਾਲਨਾ ਕਰਨ ਦਾ ਪ੍ਰਣ ਲਿਆ।
ਪਿਛਲੀ ਖ਼ਬਰ ਪੁਨਰ ਸੁਰਜੀਤ ਵਲੋਂ ਬਲਤੇਜ ਸਿੰਘ ਮਹਿਮੂਦਪੁਰ ਹਲਕਾ ਅਮਲੋਹ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਿਰ ਸਕੂਲ ’ਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।