ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਪੀੜਤ ਨੇ ਪਾਈ ਸੋਸ਼ਲ ਮੀਡੀਆ ’ਤੇ ਪੋਸਟ ਭਗਵੰਤ ਮਾਨ ਨੂੰ ਕੀਤੀ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਅਪੀਲ
ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਖੇਤਰ ਦੇ ਨੌਜਵਾਨ ਵਲੋਂ ਪੰਜਾਬ ਪੁਲਿਸ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਜੇਕਰ ਮਾਮਲੇ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਮਾਮਲਾ ਥਾਣਾ ਖੇੜੀ ਨੌਧ ਸਿੰਘ ਪੁਲਿਸ ਖੇਤਰ ਨਾਲ ਸਬੰਧਿਤ ਹੈ ਅਤੇ ਪੀੜਤ ਸਾਬਕਾ ਪੰਚਾਇਤ ਮੈਂਬਰ ਹੈ।
ਅਜੀਤ ਡੈਸਕ
04-09-2026