ਮਿਸ਼ਨ ਕਲੀਨ ਪੰਜਾਬ’ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਆਪਕ ਸਫ਼ਾਈ ਮੁਹਿੰਮ ਲਗਾਤਾਰ ਜਾਰੀ ਸਾਫ਼-ਸੁਥਰਾ ਪੰਜਾਬ ਸਿਰਜਣ ਲਈ ਲੋਕ ਸਫ਼ਾਈ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ-ਵਿਧਾਇਕ ਰਾਏ, ਰੁਪਿੰਦਰ ਹੈਪੀ
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਮਨਪ੍ਰੀਤ ਸਿੰਘ)-‘ਮਿਸ਼ਨ ਕਲੀਨ ਪੰਜਾਬ’ ਤਹਿਤ ਅੱਜ ਬਸੀ ਪਠਾਣਾਂ ਅਤੇ ਸਰਹਿੰਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਮੁਹਿੰਮ ਤਹਿਤ ਬਸੀ ਪਠਾਣਾਂ ਦੇ ਮੁਹੱਲਾ ਸਿੰਘਪੁਰਾ ਰੋਡ ਅਤੇ ਸਰਹਿੰਦ ਦੇ ਵਾਰਡ ਨੰਬਰ 3, 4 ਅਤੇ 22 ਵਿਖੇ ਨਗਰ ਕੌਂਸਲ ਦੇ ਸਫ਼ਾਈ ਅਮਲੇ ਵਲੋਂ ਵਿਆਪਕ ਪੱਧਰ ’ਤੇ ਸਫ਼ਾਈ ਕਾਰਜ ਕੀਤੇ ਗਏ।
ਸਫ਼ਾਈ ਅਭਿਆਨ ਦੌਰਾਨ ਸਫ਼ਾਈ ਸੇਵਕ ਸੜਕਾਂ ਦੁਆਲੇ ਸਫ਼ਾਈ ਕਰਨ ਸਮੇਂ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ
05-09-2026