06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਸੰਗਮੇਸ਼ਵਰ ਗਊਸ਼ਾਲਾ ’ਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਉਤਸਵ ਉਤਸ਼ਾਹ ਨਾਲ ਮਨਾਇਆ

ਅਮਲੋਹ, 5 ਸਤੰਬਰ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਅਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਚੱਲ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੀ ਲੜੀ ਅਧੀਨ ਅੰਤਿਮ ਦਿਨ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਗਊਸ਼ਾਲਾ ਵਿਚ ਸਥਿਤ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਿਰ ਵਿਚ ਸਵੇਰ ਸਮੇਂ ਪੂਜਾ ਦੀ ਰਸਮ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਦਿਨੇਸ਼ ਗੋਇਲ ਅਤੇ ਸੁਸ਼ੀਲ ਗਰਗ ਨੇ ਕਰਵਾਈ ਜਦੋਂਕਿ ਮੰਤਰਾਂ ਦਾ ਉਚਾਰਨ ਪੰਡਿਤ ਰੌਸ਼ਨ ਲਾਲ ਨੇ ਕੀਤਾ।

ਅਜੀਤ ਡੈਸਕ 06-09-2026
ਅਮਲੋਹ, 5 ਸਤੰਬਰ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਅਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਚੱਲ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੀ ਲੜੀ ਅਧੀਨ ਅੰਤਿਮ ਦਿਨ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਗਊਸ਼ਾਲਾ ਵਿਚ ਸਥਿਤ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਿਰ ਵਿਚ ਸਵੇਰ ਸਮੇਂ ਪੂਜਾ ਦੀ ਰਸਮ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਦਿਨੇਸ਼ ਗੋਇਲ ਅਤੇ ਸੁਸ਼ੀਲ ਗਰਗ ਨੇ ਕਰਵਾਈ ਜਦੋਂਕਿ ਮੰਤਰਾਂ ਦਾ ਉਚਾਰਨ ਪੰਡਿਤ ਰੌਸ਼ਨ ਲਾਲ ਨੇ ਕੀਤਾ। ਇਸ ਮੌਕੇ ਨਾਮਧਾਰੀ ਸੰਪਰਦਾਂ ਦੀ 101 ਮੈਂਬਰੀ ਵਿਸ਼ੇਸ਼ ਟੀਮ ਵਲੋਂ ਵੀ ਭਜਨ ਬੰਧਨਾਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੇ ਹੁਕਮ ਅਨੁਸਾਰ ਅਮਲੋਹ ਇਲਾਕੇ ਦੀ ਨਾਮਧਾਰੀ ਸਿੱਖ ਸੰਗਤ ਨੇ ਸੰਗਮੇਸ਼ਵਰ ਗਊਸ਼ਾਲਾ ਮੰਦਿਰ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦ ਪੜ੍ਹ ਕੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਸ੍ਰੀ ਕ੍ਰਿਸ਼ਨ ਚੰਦਰ ਜੀ ਦਾ ਅਵਤਾਰ ਪੁਰਬ ਮਨਾਇਆ। ਇਸ ਮੌਕੇ ਉਨ੍ਹਾਂ ਹਿੰਦੂ ਸਿੱਖ ਏਕਤਾ ਦਾ ਸੰਦੇਸ਼ ਦਿੱਤਾ। ਰਾਤ ਸਮੇਂ ਪ੍ਰਸਿੱਧ ਕਲਾਕਾਰ ਮਮਤਾ ਚਿਕਰਸਲ ਅਤੇ ਪਾਰਟੀ ਨੇ ਸਾਰੀ ਰਾਤ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਭਾਜਪਾ ਆਗੂ ਕੰਵਰਬੀਰ ਸਿੰਘ ਟੌਹੜਾ, ਸੂਬਾਈ ਆਗੂ ਪ੍ਰਦੀਪ ਗਰਗ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਦਰਸ਼ਨ ਸਿੰਘ ਚੀਮਾ, ਕੌਂਸਲ ਉਪ ਪ੍ਰਧਾਨ ਅਤੁੱਲ ਲੁਟਾਵਾ, ਮੰਡੀ ਗੋਬਿੰਦਗੜ੍ਹ ਕੌਂਸਲ ਦੇ ਉਪ ਪ੍ਰਧਾਨ ਵਨੀਤ ਬਿਟੂ, ਕੌਂਸਲਰ ਸਿਕੰਦਰ ਸਿੰਘ ਗੋਗੀ, ਲਵਪ੍ਰੀਤ ਸਿੰਘ ਲਵੀ, ਹਰਪਾਲ ਨਸਰਾਲੀ ਅਤੇ ਸ੍ਰੀ ਰਾਮ ਮੰਦਰ ਟਰੱਸਟ ਦੇ ਰਾਜਪਾਲ ਗਰਗ ਆਦਿ ਨੇ ਪ੍ਰਬੰਧਕਾ ਵਲੋਂ ਕੀਤੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਐਡਵੋਕੇਟ ਨਵੀਨ ਵਰਮਾ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੈਂਬਰ ਦਿਨੇਸ਼ ਗੋਇਲ, ਸੁਸ਼ੀਲ ਗਰਗ, ਮੁੱਖ ਸੇਵਾਦਾਰ ਅਸ਼ੋਕ ਗੁਪਤਾ, ਡਾ. ਹਿੰਮਾਂਸੂ ਸੂਦ ਐਮ.ਡੀ.ਐਸ., ਰਕੇਸ਼ ਕੁਮਾਰ ਚਾਵਲਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ, ਭੂਸ਼ਨ ਗਰਗ, ਯੁਗਲ ਕਿਸ਼ੋਰ ਗੋਇਲ ਅਤੇ ਨੀਰਜ ਜਿੰਦਲ ਨੇ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਅਮਲੋਹ ਵਿਚ ਨਵੇਂ ਜੁਡੀਸ਼ੀਅਲ ਕੰਪਲੈਕਸ ਲਈ ਸੰਭਾਵਿਤ ਥਾਵਾਂ ਦਾ ਨਿਰੀਖਣ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਸਰਹਿੰਦ ਤੇ ਬਸੀ ਪਠਾਣਾਂ ਵਿਚ ’ਚ ਸਫ਼ਾਈ ਮੁਹਿੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।