08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦਾਦੂਮਾਜਰਾ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ

ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਬਲਜਿੰਦਰ ਸਿੰਘ)- ਪਿੰਡ ਦਾਦੂਮਾਜਰਾ ਵਿਖੇ ਗੁੱਗਾ ਨੌਮੀ ਦੇ ਸੰਬੰਧ ਵਿਚ ਸਮੂਹ ਨਗਰ ਨਿਵਾਸੀਆਂ ਅਤੇ ਕੁਸ਼ਤੀ ਦੰਗਲ ਕਮੇਟੀ ਵਲੋਂ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਵੱਡੀ ਗਿਣਤੀ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਮੂਲੀਅਤ ਕਰਕੇ ਆਪਣੀ ਤਾਕਤ ਦੇ ਜੌਹਰ ਵਿਖਾਏ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 08-09-2026
ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਬਲਜਿੰਦਰ ਸਿੰਘ)- ਪਿੰਡ ਦਾਦੂਮਾਜਰਾ ਵਿਖੇ ਗੁੱਗਾ ਨੌਮੀ ਦੇ ਸੰਬੰਧ ਵਿਚ ਸਮੂਹ ਨਗਰ ਨਿਵਾਸੀਆਂ ਅਤੇ ਕੁਸ਼ਤੀ ਦੰਗਲ ਕਮੇਟੀ ਵਲੋਂ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਵੱਡੀ ਗਿਣਤੀ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਮੂਲੀਅਤ ਕਰਕੇ ਆਪਣੀ ਤਾਕਤ ਦੇ ਜੌਹਰ ਵਿਖਾਏ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ. ਲਿਬੜਾ ਨੇ ਕੁਸ਼ਤੀ ਦੰਗਲ ਕਮੇਟੀ ਦੇ ਉਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਸਾਡੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹੈ। ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਵਿਚ ਮਿਹਨਤ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਖੇਡਾਂ ਨਾਲ ਜੁੜ ਕੇ ਜਿੱਥੇ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਤੇ ਮਜ਼ਬੂਤ ਬਣਨਗੇ ਉੱਥੇ ਹੀ ਉਹ ਸਮਾਜਿਕ ਬੁਰਾਈਆਂ ਖ਼ਾਸਕਰ ਨਸ਼ਿਆਂ ਤੋਂ ਵੀ ਬਚ ਸਕਣਗੇ। ਇਸ ਲਈ ਅਜੋਕੇ ਸਮੇਂ ਵਿਚ ਅਜਿਹੇ ਖੇਡ ਮੇਲੇ ਸਮੇਂ ਦੀ ਮੰਗ ਵੀ ਹਨ। ਇਸ ਮੌਕੇ ਅਮਰਇੰਦਰ ਸਿੰਘ ਲਿਬੜਾ ਅਤੇ ਪ੍ਰਬੰਧਕਾਂ ਨੇ ਝੰਡੀ ਦੀ ਕੁਸ਼ਤੀ ਦੇ ਪਹਿਲਵਾਲਾਂ ਦੀ ਹੱਥਜੋੜੀ ਕਰਵਾ ਕੇ ਕੁਸ਼ਤੀ ਸ਼ੁਰੂ ਕਰਵਾਈ। ਜਿਸ ਦੌਰਾਨ ਪਰਮਿੰਦਰ ਡੂਮਛੇੜੀ ਨੇ ਅਜੇ ਕੈਂਥਲ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤੀ। ਇਸ ਮੌਕੇ ਜਸਪਾਲ ਸਿੰਘ ਸਾਬਕਾ ਸਰਪੰਚ ਦਾਦੂਮਾਜਰਾ ਨੇ ਆਏ ਹੋਏ ਮਹਿਮਾਨਾਂ, ਪਹਿਲਵਾਨਾਂ ਅਤੇ ਖੇਡ ਪੇ੍ਰਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਖੇਡ ਮੇਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ’ਤੇ ਮਨਜੀਤ ਸਿੰਘ ਸਰਪੰਚ ਪਿੰਡ ਦਾਦੂਮਾਜਰਾ ਨੇ ਸਾਰੇ ਆਗੂਆਂ ਦਾ ਸਵਾਗਤ ਕੀਤਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨ੍ਹੀ, ਹਰਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਕਰਨੈਲ ਸਿੰਘ ਖਰੌੜਾ, ਗੁਰਧਰਮ ਸਿੰਘ, ਮਨਜੀਤ ਸਿੰਘ, ਸੁਖਦਰਸ਼ਨ ਸਿੰਘ, ਜਸਵੀਰ ਸਿੰਘ ਲੋਹਾਖੇੜੀ, ਸੁਖਵਿੰਦਰ ਸਿੰਘ, ਹਰਸ਼ਪਿੰਦਰ ਸਿੰਘ ਚੀਮਾ , ਗੁਰਿੰਦਰ ਸਿੰਘ ਝਾਂਮਪੁਰ, ਅਮਰਿੰਦਰ ਸਿੰਘ ਨਰੈਣ, ਹਰਜਿੰਦਰ ਸਿੰਘ, ਜਸਵੰਤ ਸਿੰਘ ਦਾਦੂਮਾਜਰਾ, ਬਰਜਿੰਦਰ ਸਿੰਘ, ਲੱਖੀ ਖਾਂ, ਪ੍ਰੀਤਮ ਸਿੰਘ ਪੰਚ, ਦਲਵੀਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਫੌਜੀ, ਗੁਰਦੀਪ ਸਿੰਘ ਦੀਪੀ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਖੇਡ ਮੈਦਾਨ ਦੇ ਨੁਕਸਾਨ ਦੀ ਆਯੋਜਕ ਕੰਪਨੀ ਤੋਂ ਭਰਪਾਈ ਕਰਵਾਈ ਜਾਵੇ- ਰਣਦੀਪ ਸਿੰਘ ਨਾਭਾ ਅਗਲੀ ਖ਼ਬਰ ਮਿਸ਼ਨ ਕਲੀਨ ਨਗਰ ਕੌਂਸਲ ਸਰਹਿੰਦ, ਬਸੀ ਪਠਾਣਾਂ ਤੇ ਅਮਲੋਹ ਵਲੋਂ ਸਫ਼ਾਈ ਮੁਹਿੰਮ ਜਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।