11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲਾਇਨਜ਼ ਕਲੱਬ ਗੋਬਿੰਦਗੜ੍ਹ ਮੇਨ ਨੇ ਮੁੱਖ ਚੌਕ ’ਤੇ ਲਗਾਇਆ ਲੰਗਰ

ਮੰਡੀ ਗੋਬਿੰਦਗੜ੍ਹ, 10 ਸਤੰਬਰ (ਇਕਬਾਲਦੀਪ ਸੰਧੂ)- ਨਵ ਗਠਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਸਮਾਜ ਸੇਵਾ ਦੀ ਦਿਸ਼ਾ ਵਿਚ ਆਪਣੇ ਦੂਜੇ ਪ੍ਰੋਜੈਕਟ ਤਹਿਤ ਸ਼ਹਿਰ ਦੇ ਮੁੱਖ ਚੌਕ ਵਿਖੇ ਚਾਹ ਦਾ ਲੰਗਰ ਲਗਾਇਆ ਗਿਆ। ਇਹ ਪ੍ਰੋਜੈਕਟ ਟੇਮਰ ਮੋਹਿਤ ਵਧਵਾ ਵਲੋਂ ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਦੀ ਅਗਵਾਈ ਹੇਠ ਲਗਾਏ ਲੰਗਰ ਵਿਚ ਸਵੇਰ ਦੇ ਸਮੇਂ ਵੱਡੀ ਗਿਣਤੀ ਲੋਕਾਂ ਨੇ ਚਾਹ ਦਾ ਅਨੰਦ ਮਾਣਿਆ।

ਅਜੀਤ ਡੈਸਕ 11-09-2026
ਮੰਡੀ ਗੋਬਿੰਦਗੜ੍ਹ, 10 ਸਤੰਬਰ (ਇਕਬਾਲਦੀਪ ਸੰਧੂ)- ਨਵ ਗਠਿਤ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਸਮਾਜ ਸੇਵਾ ਦੀ ਦਿਸ਼ਾ ਵਿਚ ਆਪਣੇ ਦੂਜੇ ਪ੍ਰੋਜੈਕਟ ਤਹਿਤ ਸ਼ਹਿਰ ਦੇ ਮੁੱਖ ਚੌਕ ਵਿਖੇ ਚਾਹ ਦਾ ਲੰਗਰ ਲਗਾਇਆ ਗਿਆ। ਇਹ ਪ੍ਰੋਜੈਕਟ ਟੇਮਰ ਮੋਹਿਤ ਵਧਵਾ ਵਲੋਂ ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਦੀ ਅਗਵਾਈ ਹੇਠ ਲਗਾਏ ਲੰਗਰ ਵਿਚ ਸਵੇਰ ਦੇ ਸਮੇਂ ਵੱਡੀ ਗਿਣਤੀ ਲੋਕਾਂ ਨੇ ਚਾਹ ਦਾ ਅਨੰਦ ਮਾਣਿਆ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਸੇਵਾ ਭਾਵਨਾ ਨਾਲ ਲੋਕਾਂ ਨੂੰ ਚਾਹ ਵਰਤਾਈ ਗਈ। ਪ੍ਰਧਾਨ ਹਸੀਜਾ ਨੇ ਕਿਹਾ ਕਿ ਲਾਇਨਜ਼ ਕਲੱਬ ਮੇਨ ਦਾ ਗਠਨ ਮਨੁੱਖਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਉਦੇਸ਼ ਨਾਲ ਕੀਤਾ ਗਿਆ ਹੈ, ਜਿਸ ਤਹਿਤ ਭਵਿੱਖ ਵਿਚ ਜਨ-ਕਲਿਆਣਕਾਰੀ ਪ੍ਰੋਜੈਕਟ ਜਾਰੀ ਰਹਿਣਗੇ। ਇਸ ਮੌਕੇ ਖ਼ਜ਼ਾਨਚੀ ਅੰਕੁਸ਼ ਗੋਇਲ, ਹਰਜਿੰਦਰ ਸਿੰਘ ਧੀਮਾਨ, ਪੁਨੀਤ ਮਹਾਵਰ, ਮੋਹਿਤ ਵਧਵਾ, ਅਭਿਨ ਗੋਇਲ, ਨੀਰਜ ਜਿੰਦਲ, ਵਿਵੇਕ ਸਿੰਗਲਾ, ਬਿਮਲ ਬਾਂਸਲ, ਰਾਕੇਸ਼ ਜਿੰਦਲ, ਰਮਨ ਬਾਂਸਲ, ਮੁਕੇਸ਼ ਝੱਟਾ, ਜਗਤਾਰ ਸਿੰਘ, ਯੋਗੇਸ਼ ਗੋਇਲ, ਤਿਲਕ ਸੋਫਤ, ਰਾਜਾ ਗੁਪਤਾ, ਅਮਰਿੰਦਰ ਭੱਲਾ, ਵਿਜੈ ਗਰਗ, ਮਨਨ ਗੁਪਤਾ, ਦੀਪਕ ਮਿੱਤਲ, ਦੀਪਕ ਕੁਮਾਰ, ਵਿਸ਼ਾਲ ਕੁਮਾਰ, ਅਨਿਲ ਐਰਨ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ ਸਰਕਾਰ ਦੇ ਉੱਤਰ ਰੇਲਵੇ ਦੇ ਮੈਂਬਰ ਰਿਤਿਕ ਅਰੋੜਾ ਨੇ ਸਰਹਿੰਦ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ ਅਗਲੀ ਖ਼ਬਰ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਮਾਨਪੁਰ ਵਿਖੇ ਧਾਰਮਿਕ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।