15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਹੋਈ

ਮੰਡੀ ਗੋਬਿੰਦਗੜ੍ਹ, 14 ਸਤੰਬਰ (ਇਕਬਾਲਦੀਪ ਸੰਧੂ)- ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮੰਡੀ ਗੋਬਿੰਦਗੜ੍ਹ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਹੋਈ।

ਅਜੀਤ ਡੈਸਕ 15-09-2026
ਮੰਡੀ ਗੋਬਿੰਦਗੜ੍ਹ, 14 ਸਤੰਬਰ (ਇਕਬਾਲਦੀਪ ਸੰਧੂ)- ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮੰਡੀ ਗੋਬਿੰਦਗੜ੍ਹ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਕੀਤੀ। ਗੁਰਪ੍ਰੀਤ ਸਿੰਘ ਬੀੜ ਕਿਸ਼ਨ ਦੇ ਅਨਮੋਲ ਬਚਨ ਗਿਆਨ ਸਾਗਰ ਭਾਗ -10 ਵਿਚ ਛਪਣ ਤੇ ਸਭਾ ਵਲੋਂ ਵਧਾਈ ਦਿੱਤੀ ਗਈ। ਸ਼ੋਕ ਮਤੇ ਰਾਹੀਂ ਨਾਮਵਰ ਸਾਹਿਤਕਾਰ, ਫੋਟੋਗ੍ਰਾਫਰ ਹਰਭਜਨ ਬਾਜਵਾ ਅਤੇ ਅਵਤਾਰ ਸਿੰਘ ਓਟਾਲਾ ਪੰਜਾਬੀ ਸੱਥ ਦੇ ਅਕਾਲ ਚਲਾਣੇ ਉੱਪਰ ਸ਼ੋਕ ਪ੍ਰਗਟ ਕੀਤਾ ਗਿਆ। ਇਸ ਮੌਕੇ ਹਾਜ਼ਰ ਲੇਖਕਾਂ ਵਲੋਂ ਰਚਨਾਵਾਂ ਦੀ ਦੌਰ ਵਿਚ ਅਮਰ ਸਿੰਘ ਸੈਂਪਲਾਂ ਨੇ ਕਹਾਣੀ, ਜਗਜੀਤ ਸਿੰਘ ਗੁਰਮ ਨੇ ਕਵਿਤਾ, ਰਵਿੰਦਰ ਰੋਪਾਲ ਕੌਲਗੜ੍ਹ ਨੇ ਕਹਾਣੀ, ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਬਾਲ ਗੀਤ, ਸਨੇਹ ਇੰਦਰ ਸਿੰਘ ਮੀਲੂ ਫਰੌਰ ਨੇ ਕਹਾਣੀ, ਲੋਕ ਨਾਥ ਸ਼ਰਮਾ ਨੇ ਲੇਖ, ਸੁਰਿੰਦਰ ਪਾਲ ਕੌਰ ਪਰਮਾਰ ਨੇ ਗੀਤ ਸੁਣਾਇਆ। ਅਖੀਰ ਵਿਚ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ਸੁਣਾਇਆ। ਅਖੀਰ ਵਿਚ ਪੜ੍ਹੀਆਂ ਗਈਆਂ ਰਚਨਾਵਾਂ ਉੱਪਰ ਉਸਾਰੂ ਪੜਚੋਲ ਕੀਤੀ ਗਈ। ਮੀਟਿੰਗ ਵਿਚ ਮੀਡੀਆ ਸਕੱਤਰ ਨਰਿੰਦਰ ਭਾਟੀਆ, ਪਰਮਜੀਤ ਸਿੰਘ ਧੀਮਾਨ ਤੇ ਤੇਜਪਾਲ ਸਿੰਘ ਮਰਜਾਰਾ ਅਤੇ ਮਨੀ ਕੁਮਾਰ ਨੀਰੂ ਨੇ ਭਾਗ ਲਿਆ। ਸਟੇਜ ਸਕੱਤਰ ਦੀ ਕਾਰਵਾਈ ਸਨੇਹ ਇੰਦਰ ਸਿੰਘ ਮੀਲੂ ਫਰੌਰ ਅਤੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਚਲਾਈ।
ਪਿਛਲੀ ਖ਼ਬਰ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਕੇ 7 ਰੋਜ਼ਾ ਮਹਾਂ ਗਣੇਸ਼ ਉਤਸਵ ਹੋਇਆ ਸ਼ੁਰੂ ਅਗਲੀ ਖ਼ਬਰ ਬਿਨਾਂ ਲਾਇਸੰਸ ਟਰੈਕਟਰ ਚਲਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ 2 ਟਰੈਕਟਰਾਂ ਦੇ ਕੱਟੇ ਚਲਾਨ ਲੋਕ ਟ੍ਰੈਫ਼ਿਕ ਨਿਯਮਾਂ ਦੀ ਇੰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।