ਸ੍ਰੀ ਰਾਮ ਕਲਾ ਮੰਚ ਵਲੋਂ ਵਿਧੀਵਤ ਪੂਜਾ ਉਪਰੰਤ ਸ੍ਰੀ ਰਾਮ-ਲੀਲ੍ਹਾ ਦੀ ਰਿਹਰਸਲ ਸ਼ੁਰੂ
ਮੰਡੀ ਗੋਬਿੰਦਗੜ੍ਹ, 19 ਸਤੰਬਰ (ਇਕਬਾਲਦੀਪ ਸੰਧੂ)-ਸ੍ਰੀ ਰਾਮ ਕਲਾ ਮੰਚ ਮੰਡੀ ਗੋਬਿੰਦਗੜ੍ਹ ਵਲੋਂ ਇਸ ਵਾਰ ਵੀ ਸ੍ਰੀ ਰਾਮ-ਲੀਲ੍ਹਾ ਦੇ ਮੰਚਨ ਦੀਆਂ ਤਿਆਰੀਆਂ ਸ਼ੁਰੂ ਕਰਦਿਆਂ ਰਿਹਰਸਲ ਦਾ ਸ਼ੁੱਭ ਆਰੰਭ ਵਿਧੀਵਤ ਪੂਜਾ ਅਰਚਨਾ ਨਾਲ ਕੀਤਾ ਗਿਆ। ਇਸ ਮੌਕੇ ਪੰਡਿਤ ਵਲੋਂ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਵਾਈ ਗਈ ਅਤੇ ਸ੍ਰੀ ਰਾਮ-ਲੀਲ੍ਹਾ ਦੀ ਸਫਲਤਾ ਲਈ ਅਰਦਾਸ ਕੀਤੀ ਗਈ।
ਮੰਡੀ ਗੋਬਿੰਦਗੜ੍ਹ, 19 ਸਤੰਬਰ (ਇਕਬਾਲਦੀਪ ਸੰਧੂ)-ਸ੍ਰੀ ਰਾਮ ਕਲਾ ਮੰਚ ਮੰਡੀ ਗੋਬਿੰਦਗੜ੍ਹ ਵਲੋਂ ਇਸ ਵਾਰ ਵੀ ਸ੍ਰੀ ਰਾਮ-ਲੀਲ੍ਹਾ ਦੇ ਮੰਚਨ ਦੀਆਂ ਤਿਆਰੀਆਂ ਸ਼ੁਰੂ ਕਰਦਿਆਂ ਰਿਹਰਸਲ ਦਾ ਸ਼ੁੱਭ ਆਰੰਭ ਵਿਧੀਵਤ ਪੂਜਾ ਅਰਚਨਾ ਨਾਲ ਕੀਤਾ ਗਿਆ। ਇਸ ਮੌਕੇ ਪੰਡਿਤ ਵਲੋਂ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਵਾਈ ਗਈ ਅਤੇ ਸ੍ਰੀ ਰਾਮ-ਲੀਲ੍ਹਾ ਦੀ ਸਫਲਤਾ ਲਈ ਅਰਦਾਸ ਕੀਤੀ ਗਈ। ਇਸ ਸ਼ੁੱਭ ਮੌਕੇ ‘ਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਅਸ਼ੀਸ਼ ਬਾਂਸਲ ਅਤੇ ਜ਼ਿਲ੍ਹਾ ਬ੍ਰਾਹਮਣ ਬੋਰਡ ਦੇ ਚੇਅਰਮੈਨ ਵਰੁਣ ਸ਼ਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪੂਜਾ ਉਪਰੰਤ ਮੰਚ ਦੇ ਅਹੁਦੇਦਾਰਾਂ , ਕਲਾਕਾਰਾਂ ਅਤੇ ਹਾਜ਼ਰ ਪਤਵੰਤਿਆਂ ਵਲੋਂ ‘ਜੈ ਸ੍ਰੀ ਰਾਮ’ ਦੇ ਜੈਕਾਰੇ ਲਗਾ ਕੇ ਮਾਹੌਲ ਨੂੰ ਧਾਰਮਿਕ ਉਤਸ਼ਾਹ ਨਾਲ ਭਰ ਦਿੱਤਾ ਗਿਆ।ਇਸ ਮੌਕੇ ਬੋਲਦਿਆਂ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ੍ਰੀ ਰਾਮ-ਲੀਲ੍ਹਾ ਸਾਡੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਇਸ ਰਾਹੀਂ ਨਵੀਂ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ, ਸੱਚਾਈ, ਮਰਿਆਦਾ ਅਤੇ ਨੇਕੀ ਦੇ ਸੰਦੇਸ਼ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਮ-ਲੀਲ੍ਹਾ ਦੇ ਮੰਚਨ ਨੂੰ ਸਫਲ ਬਣਾਉਣ ਲਈ ਮੰਚ ਦੇ ਕਲਾਕਾਰ ਅਤੇ ਸਮੂਹ ਮੈਂਬਰ ਪੂਰੀ ਮਿਹਨਤ ਤੇ ਲਗਨ ਨਾਲ ਰਿਹਰਸਲ ਕਰਨਗੇ। ਇਸ ਮੌਕੇ ਰਜਨੀਸ਼ ਧੀਰ, ਦਵਿੰਦਰ ਵਾਲੀਆ, ਜਗਦੀਸ਼ ਧੀਮਾਨ, ਸੰਜੀਵ ਵਰਮਾ, ਅਮਿਤ ਸ਼ਰਮਾ, ਬਲਵਿੰਦਰ ਸ਼ਰਮਾ, ਵਿਨੇਸ਼ ਸ਼ਰਮਾ, ਬਲਵੀਰ ਸਿੰਘ, ਪਦਮ ਜੈਸਵਾਲ, ਹੈਪੀ ਸ਼ਰਮਾ, ਸੁਸ਼ੀਲ ਸ਼ਰਮਾ, ਰਮਨ ਸ਼ਾਰਦਾ, ਰੋਹਿਤ ਸ਼ਰਮਾ, ਅਨਿਲ ਝਾਅ, ਸ਼ਿਵ ਸ਼ਰਮਾ, ਰਜਨੀਸ਼ ਸ਼ਰਮਾ, ਪੰਡਿਤ ਸੁਸ਼ੀਲ ਸ਼ਰਮਾ, ਗੁਲਸ਼ਨ ਮੁਖੀਜਾ, ਰਾਕੇਸ਼ ਸ਼ਾਰਦਾ, ਭਰਪੂਰ ਸ਼ਰਮਾ, ਸ਼ੰਕਰ ਸ਼ਰਮਾ, ਜੈਬ ਸਿੰਘ, ਸ਼ਿਵਮ ਸ਼ਰਮਾ, ਮਾਧਵ ਸ਼ਰਮਾ, ਨਿਤੀਸ਼ ਕੁਮਾਰ, ਅਭਿਸ਼ੇਕ ਕੁਮਾਰ, ਵਿਸ਼ਨੂੰ ਕੁਮਾਰ ਅਤੇ ਰਾਜੂ ਜੁਨੇਜਾ ਸਮੇਤ ਮੰਚ ਦੇ ਹੋਰ ਅਹੁਦੇਦਾਰ, ਕਲਾਕਾਰ ਅਤੇ ਪਤਵੰਤੇ ਹਾਜ਼ਰ ਸਨ।