24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਖੇਡਾਂ ’ਚ ਵਿਦਿਆਰਥੀਆਂ ਨੇ ਲੋਹਾਰ ਮਾਜਰਾ ਸਕੂਲ ਦਾ ਨਾਂਅ ਕੀਤਾ ਰੌਸ਼ਨ

ਸੰਘੋਲ, 22 ਸਤੰਬਰ (ਪਰਮਵੀਰ ਸਿੰਘ ਧਨੋਆ)- ਸਰਕਾਰੀ ਹਾਈ ਸਮਾਰਟ ਸਕੂਲ ਲੋਹਾਰ ਮਾਜਰਾ ਖ਼ੁਰਦ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਚੰਗੇ ਪ੍ਰਦਰਸ਼ਨ ਰਾਹੀਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਜਗਮਨਵੀਰ ਸਿੰਘ ਨੇ ਅੰਡਰ 14 ਫੈਨਸਿੰਗ ਇਪੀ ਈਵੈਂਟ ਮੁਕਾਬਲਿਆਂ ’ਚ ਪਹਿਲਾ, ਕਬੱਡੀ ’ਚ ਅੰਡਰ-14 ਮੁਕਾਬਲਿਆਂ ’ਚ ਜਗਰੂਪ ਸਿੰਘ ਅਤੇ ਹਰਮਨ ਸਿੰਘ ਨੇ ਪਹਿਲਾ ਅਤੇ ਐਥਲੈਟਿਕ ਮੁਕਾਬਲਿਆਂ ’ਚ 400 ਮੀਟਰ ਦੌੜ ’ਚ ਮੋਹਿਤ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

ਅਜੀਤ ਡੈਸਕ 23-09-2026
ਸੰਘੋਲ, 22 ਸਤੰਬਰ (ਪਰਮਵੀਰ ਸਿੰਘ ਧਨੋਆ)- ਸਰਕਾਰੀ ਹਾਈ ਸਮਾਰਟ ਸਕੂਲ ਲੋਹਾਰ ਮਾਜਰਾ ਖ਼ੁਰਦ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਚੰਗੇ ਪ੍ਰਦਰਸ਼ਨ ਰਾਹੀਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਜਗਮਨਵੀਰ ਸਿੰਘ ਨੇ ਅੰਡਰ 14 ਫੈਨਸਿੰਗ ਇਪੀ ਈਵੈਂਟ ਮੁਕਾਬਲਿਆਂ ’ਚ ਪਹਿਲਾ, ਕਬੱਡੀ ’ਚ ਅੰਡਰ-14 ਮੁਕਾਬਲਿਆਂ ’ਚ ਜਗਰੂਪ ਸਿੰਘ ਅਤੇ ਹਰਮਨ ਸਿੰਘ ਨੇ ਪਹਿਲਾ ਅਤੇ ਐਥਲੈਟਿਕ ਮੁਕਾਬਲਿਆਂ ’ਚ 400 ਮੀਟਰ ਦੌੜ ’ਚ ਮੋਹਿਤ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਦੀ ਪ੍ਰਾਪਤੀ ਦਾ ਸਿਹਰਾ ਹੈੱਡ ਮਿਸਟਰਸ ਖੁਸ਼ਮਿੰਦਰ ਕੌਰ ਨੇ ਡੀ.ਪੀ. ਈ ਲਖਵੀਰ ਕੌਰ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਕੂਲ ਲਈ ਅਜਿਹੇ ਮਿਹਨਤੀ ਅਧਿਆਪਕ ਦਾ ਹੋਣਾ ਮਾਣ ਵਾਲੀ ਗੱਲ ਹੈ। ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦਾ ਸਕੂਲ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਚੇਅਰਮੈਨ ਜਗਦੀਪ ਸਿੰਘ, ਸਰਪੰਚ ਹਰਵਿੰਦਰ ਸਿੰਘ ਨੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਕੋਚ ਹੁਸਨਪ੍ਰੀਤ ਕੌਰ, ਰਮਣੀਕ ਕੌਰ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਕੁਲਜੀਤ ਕੌਰ ਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ।
ਪਿਛਲੀ ਖ਼ਬਰ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਵਿਖੇ ਮਹਾਂ ਗਣੇਸ਼ ਉਤਸਵ ’ਚ ਬੀਬੀ ਨਾਗਰਾ ਨੇ ਲਵਾਈ ਹਾਜ਼ਰੀ ਅਗਲੀ ਖ਼ਬਰ ਨਹਿਰ ’ਚ ਡਿਗਿਆ ਨੌਜਵਾਨ ਤੇਜ਼ ਵਹਾਅ ’ਚ ਰੁੜ੍ਹਿਆ, ਭਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।