24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਵਿਖੇ ਮਹਾਂ ਗਣੇਸ਼ ਉਤਸਵ ’ਚ ਬੀਬੀ ਨਾਗਰਾ ਨੇ ਲਵਾਈ ਹਾਜ਼ਰੀ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਵਲੋਂ ਗਣੇਸ਼ ਚਤੁਰਥੀ ਦੇ ਪਵਿੱਤਰ ਮੌਕੇ ’ਤੇ ਕਰਵਾਏ ਗਏ 5ਵੇਂ ਮਹਾਂ ਗਣੇਸ਼ ਉਤਸਵ ਸਮਾਗਮ ਵਿਚ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਨਾਗਰਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਗਵਾਈ। ਜਿਸ ਦੌਰਾਨ ਕਮੇਟੀ ਮੈਂਬਰਾਂ ਅਤੇ ਮਹਿਲਾਵਾਂ ਵਲੋਂ ਬੀਬੀ ਮਨਦੀਪ ਕੌਰ ਨਾਗਰਾ ਦਾ ਸਨਮਾਨ ਵੀ ਕੀਤਾ ਗਿਆ।

ਅਜੀਤ ਡੈਸਕ 23-09-2026
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਵਲੋਂ ਗਣੇਸ਼ ਚਤੁਰਥੀ ਦੇ ਪਵਿੱਤਰ ਮੌਕੇ ’ਤੇ ਕਰਵਾਏ ਗਏ 5ਵੇਂ ਮਹਾਂ ਗਣੇਸ਼ ਉਤਸਵ ਸਮਾਗਮ ਵਿਚ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਨਾਗਰਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਗਵਾਈ। ਜਿਸ ਦੌਰਾਨ ਕਮੇਟੀ ਮੈਂਬਰਾਂ ਅਤੇ ਮਹਿਲਾਵਾਂ ਵਲੋਂ ਬੀਬੀ ਮਨਦੀਪ ਕੌਰ ਨਾਗਰਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੀਬੀ ਨਾਗਰਾ ਨੇ ਕਿਹਾ ਕਿ ਗਣੇਸ਼ ਚਤੁਰਥੀ ਦਾ ਤਿਉਹਾਰ ਸਾਨੂੰ ਭਗਵਾਨ ਗਣੇਸ਼ ਜੀ ਦੀ ਭਗਤੀ, ਸੇਵਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਪ੍ਰਬੰਧਕਾਂ ਵਲੋਂ ਧਾਰਮਿਕ ਸਮਾਗਮ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਤਰੁਣ ਸ਼ਰਮਾ, ਲਵਨੀਸ਼ ਧੀਮਾਨ, ਐਡਵੋਕੇਟ ਗੁਰਜੀਤ ਸਿੰਘ ਲੌਗੀ, ਹਰਜੀਤ ਰਹਿਲ, ਸੂਰਜ ਰਹਿਲ, ਹੇਮਰਾਜ ਧੀਮਾਨ, ਪ੍ਰਦੀਪ ਕੁਮਾਰ, ਸੋਨੂ, ਮਨਦੀਪ ਕੁਮਾਰ ਸੀ.ਏ., ਕਰਨ ਸ਼ਰਮਾ, ਆਕਾਸ਼ ਕੁਮਾਰ, ਕਵਿਤਾ ਸ਼ਰਮਾ, ਬਿੰਦੂ ਸੂਦ, ਗੁਰਪਾਲ ਕੌਰ, ਨਿਸ਼ਾ ਰਾਣੀ, ਸੁਸ਼ਮਾ ਰਾਣੀ ਅਤੇ ਬਬਲੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਮੀਟਿੰਗ ਹੋਈ ਅਗਲੀ ਖ਼ਬਰ ਖੇਡਾਂ ’ਚ ਵਿਦਿਆਰਥੀਆਂ ਨੇ ਲੋਹਾਰ ਮਾਜਰਾ ਸਕੂਲ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।