‘ ਬੈੱਸਟ ਆਊਟ ਆਫ਼ ਵੇਸਟ’ ਵਰਕਸ਼ਾਪ ਰਾਹੀਂ ਸਵੱਛਤਾ ਤੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਟਨੀ ਤੇ ਵਾਤਾਵਰਨ ਵਿਗਿਆਨ ਵਿਭਾਗ ਵਲੋਂ ਬਾਟਨੀ ਅਤੇ ਵਾਤਾਵਰਨ ਐਸੋਸੀਏਸ਼ਨ ਦੀ ਅਗਵਾਈ ਹੇਠ ਅਤੇ ਸਵੱਛ ਭਾਰਤ ਮਿਸ਼ਨ ਕਮੇਟੀ ਦੇ ਸਹਿਯੋਗ ਨਾਲ ‘ਸਵੱਛਤਾ ਹੀ ਸੇਵਾ-2026’ ਤਹਿਤ ‘ਬੈੱਸਟ ਆਊਟ ਆਫ਼ ਵੇਸਟ’ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ‘ਰਿਡਿਊਸ, ਰਿਯੂਜ਼ ਅਤੇ ਰਿਸਾਈਕਲ’ ਦੇ ਸਿਧਾਂਤਾਂ ਪ੍ਰਤੀ ਜਾਗਰੂਕ ਕਰਨਾ ਅਤੇ ਬੇਕਾਰ ਸਮਗਰੀ ਦੀ ਮੁੜ ਰਚਨਾਤਮਿਕ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਸੀ।
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਟਨੀ ਤੇ ਵਾਤਾਵਰਨ ਵਿਗਿਆਨ ਵਿਭਾਗ ਵਲੋਂ ਬਾਟਨੀ ਅਤੇ ਵਾਤਾਵਰਨ ਐਸੋਸੀਏਸ਼ਨ ਦੀ ਅਗਵਾਈ ਹੇਠ ਅਤੇ ਸਵੱਛ ਭਾਰਤ ਮਿਸ਼ਨ ਕਮੇਟੀ ਦੇ ਸਹਿਯੋਗ ਨਾਲ ‘ਸਵੱਛਤਾ ਹੀ ਸੇਵਾ-2026’ ਤਹਿਤ ‘ਬੈੱਸਟ ਆਊਟ ਆਫ਼ ਵੇਸਟ’ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ‘ਰਿਡਿਊਸ, ਰਿਯੂਜ਼ ਅਤੇ ਰਿਸਾਈਕਲ’ ਦੇ ਸਿਧਾਂਤਾਂ ਪ੍ਰਤੀ ਜਾਗਰੂਕ ਕਰਨਾ ਅਤੇ ਬੇਕਾਰ ਸਮਗਰੀ ਦੀ ਮੁੜ ਰਚਨਾਤਮਿਕ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲੈਂਦਿਆਂ ਬੇਕਾਰ ਤੇ ਅਣਵਰਤੀਆਂ ਵਸਤੂਆਂ ਦੀ ਰਚਨਾਤਮਿਕ ਮੁੜ ਵਰਤੋਂ ਕਰਕੇ ਉਪਯੋਗੀ ਅਤੇ ਸਜਾਵਟੀ ਵਸਤੂਆਂ ਤਿਆਰ ਕੀਤੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੱਛਤਾ ਅਤੇ ਵਾਤਾਵਰਨ ਸੰਭਾਲ ਲਈ ਵਿਅਕਤੀਗਤ ਜ਼ਿੰਮੇਵਾਰੀ ਤੇ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਣ-ਪੱਖੀ ਜੀਵਨ ਸ਼ੈਲੀ ਅਪਣਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਬਾਟਨੀ ਤੇ ਵਾਤਾਵਰਨ ਵਿਗਿਆਨ ਵਿਭਾਗ ਦੀ ਮੁਖੀ ਤੇ ਸਵੱਛ ਭਾਰਤ ਅਭਿਆਨ ਕਮੇਟੀ ਦੀ ਕਨਵੀਨਰ ਡਾ. ਲਵਨੀਤ ਕੌਰ ਨੇ ਕਿਹਾ ਕਿ ਬੇਕਾਰ ਸਮਗਰੀ ਨੂੰ ਸਰੋਤ ਵਜੋਂ ਦੇਖਣ ਅਤੇ ਇਸ ਦੀ ਰਚਨਾਤਮਿਕ ਮੁੜ ਵਰਤੋਂ ਕਰਨ ਨਾਲ ਕੂੜਾ ਪ੍ਰਬੰਧਨ ਦੇ ਨਾਲ - ਨਾਲ ਵਿਦਿਆਰਥੀਆਂ ਦੀ ਰਚਨਾਤਮਿਕਤਾ ਨੂੰ ਵੀ ਉਤਸ਼ਾਹ ਮਿਲਦਾ ਹੈ। ਇਸ ਮੌਕੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਤਰਨਪ੍ਰੀਤ ਕੌਰ, ਡਾ. ਕਿਰਨ, ਜਸਵਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਜੁਝਾਰ ਸਿੰਘ, ਡਾ. ਵਿਜੈ ਸਿੰਘ, ਡਾ. ਪ੍ਰਦੀਪ ਕੁਮਾਰ, ਡਾ. ਹਰਲੀਨ ਕੌਰ ਅਤੇ ਪ੍ਰੋ. ਅਨਮੋਲ ਕੌਰ ਸਮੇਤ ਹੋਰ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।