ਅਮਲੋਹ, 10 ਅਕਤੂਬਰ (ਕੇਵਲ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਖਨਿਆਣ ਵਿਖੇ ਮਾਪੇ-ਅਧਿਆਪਕ ਮਿਲਣੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ। ਇਹ ਮਿਲਣੀ ਸਕੂਲ ਦੀ ਮੁੱਖ ਅਧਿਆਪਕਾ ਬੰਦਨਾ ਭੱਟੀ ਦੀ ਰਹਿਨੁਮਾਈ ਅਤੇ ਸਕੂਲ ਇੰਚਾਰਜ ਹਰਮੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮਿਲਣੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਪਰਵਿੰਦਰ ਸਿੰਘ ਰਾਜੂ, ਚੇਅਰਪਰਸਨ ਗਗਨਦੀਪ ਕੌਰ, ਹਰਜੀਤ ਸਿੰਘ, ਮਨਦੀਪ ਸਿੰਘ, ਆਰਤੀ ਸ਼ਰਮਾ, ਰੀਤੂ ਸ਼ਰਮਾ, ਮਨਿੰਦਰ ਸਿੰਘ, ਤੇਜਪਾਲ ਸਿੰਘ, ਉਮੇਸ਼ ਕੁਮਾਰ, ਨਵਦੀਪ ਕੌਰ, ਨਵਜੋਤ ਕੌਰ, ਗੁਰਦੇਵ ਕੌਰ, ਰੋਹਿਤ ਗੁਪਤਾ ਅਤੇ ਐਸ.ਐਮ.ਸੀ ਮੈਂਬਰ ਮੌਜੂਦ ਸਨ।