20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਖਮਾਣੋਂ, 19 ਅਕਤੂਬਰ (ਜੋਗਿੰਦਰ ਪਾਲ)- ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜੀ ਨੇ ਦੱਸਿਆ ਕਿ ਮੈਂਬਰਾਂ ਨੂੰ ਪੰਜਾਬ ਸਰਕਾਰ, ਵਿੱਤ ਵਿਭਾਗ, ਖ਼ਜ਼ਾਨਾ ਸ਼ਾਖਾ ਵਲੋਂ ਨਵੰਬਰ ਦੇ ਮਹੀਨੇ ਦੌਰਾਨ ਜੀਵਨ ਪ੍ਰਮਾਣ ਪੱਤਰ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਦੇਣ ਸਬੰਧੀ ਜਾਰੀ ਹਦਾਇਤਾਂ 22 ਸਤੰਬਰ ਤੋਂ ਜਾਣੂ ਕਰਵਾਇਆ ਗਿਆ।

ਅਜੀਤ ਡੈਸਕ 20-10-2026
ਖਮਾਣੋਂ, 19 ਅਕਤੂਬਰ (ਜੋਗਿੰਦਰ ਪਾਲ)- ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜੀ ਨੇ ਦੱਸਿਆ ਕਿ ਮੈਂਬਰਾਂ ਨੂੰ ਪੰਜਾਬ ਸਰਕਾਰ, ਵਿੱਤ ਵਿਭਾਗ, ਖ਼ਜ਼ਾਨਾ ਸ਼ਾਖਾ ਵਲੋਂ ਨਵੰਬਰ ਦੇ ਮਹੀਨੇ ਦੌਰਾਨ ਜੀਵਨ ਪ੍ਰਮਾਣ ਪੱਤਰ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਦੇਣ ਸਬੰਧੀ ਜਾਰੀ ਹਦਾਇਤਾਂ 22 ਸਤੰਬਰ ਤੋਂ ਜਾਣੂ ਕਰਵਾਇਆ ਗਿਆ। ਇਸ ਰਾਹੀਂ ਅਨੈਕਸਚਰ ਏ ਮੁਤਾਬਿਕ ਵੱਖ ਵੱਖ ਤਰੀਕਿਆਂ ਰਾਹੀਂ ਲਾਈਫ਼ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਹੈ ਤੇ ਪੈਨਸ਼ਨ ਸੇਵਾ ਪੋਰਟਲ ਵਿਚ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਅਨੁਸਾਰ ਪੈਨਸ਼ਨ ਸਬੰਧੀ ਮੁਕੰਮਲ ਸੂਚਨਾ ਸਹੀ ਤਰੀਕੇ ਨਾਲ ਦਰਜ ਕਰਕੇ ਤਸਦੀਕ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਸਾਰੀ ਸਹੀ ਜਾਣਕਾਰੀ ਦਰਜ ਕਰਨ ਉਪਰੰਤ ਲਾਈਫ਼ ਸਰਟੀਫਿਕੇਟ ਦਿੱਤਾ ਜਾ ਸਕੇਗਾ ਅਤੇ ਰਜਿਸਟਰ ਫ਼ੋਨ ’ਤੇ ਮੈਸੇਜ ਪ੍ਰਾਪਤ ਹੋਣ ਤੇ ਹੀ ਸਰਟੀਫਿਕੇਟ ਦਿੱਤਾ ਸਮਝਿਆ ਜਾਣਾ ਚਾਹੀਦਾ ਹੈ। ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ 1 ਜੁਲਾਈ 2021 ਤੋਂ ਲੈ ਕੇ 31 ਦਸੰਬਰ 2021 ਤੱਕ ਰਿਟਾਇਰ ਹੋਏ ਪੈਨਸ਼ਨਰਾਂ ਦੇ ਕੇਸ ਵਿਚ ਉਨ੍ਹਾਂ ਨੂੰ ਮਿਲਣ ਵਾਲੀ ਲੀਵ ਇਨਕੈਸ਼ਮੈਂਟ ਤੇ ਗਰੈਚੂਇਟੀ ਦੀ ਰਾਸ਼ੀ 17 ਫ਼ੀਸਦੀ ਡੀ.ਏ. ਦੀ ਥਾਂ 28 ਫ਼ੀਸਦੀ ਅਨੁਸਾਰ ਸੋਧਣ ਸਬੰਧੀ ਜਾਰੀ ਹਦਾਇਤਾਂ ਬਾਰੇ ਦੱਸਦੇ ਹੋਏ ਪ੍ਰਭਾਵਿਤ ਨੂੰ ਸੰਬੰਧਿਤ ਦਫ਼ਤਰਾਂ ਕੋਲ ਪਹੁੰਚ ਕਰਨ ਦੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਜਨਵਰੀ 2027 ਦੌਰਾਨ ਜਿਨ੍ਹਾਂ ਪੈਨਸ਼ਨਰਾਂ ਨੂੰ ਐਲ. ਟੀ. ਏ. ਮਿਲਣ ਯੋਗ ਹੈ ਉਨ੍ਹਾਂ ਨੂੰ ਪੈਨਸ਼ਨ ਸੇਵਾ ਪੋਰਟਲ ਵਿਚ ਅਨੈਕਚਰ ਏ ਦੀ ਸੂਚਨਾ ਦਰਜ ਕਰਨ ਦੀ ਸਲਾਹ ਦਿੱਤੀ ਗਈ। ਮੀਟਿੰਗ ਦੌਰਾਨ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਜੂਝਦੇ ਹੋਏ ਪਰਵਿੰਦਰ ਸਿੰਘ ਝੋਟਾ ਕਤਲ ਕੇਸ ਜਿਹੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਗਈ ਅਤੇ ਮੈਂਬਰਾਂ ਨੂੰ ਨੇੜਲੇ ਭਵਿੱਖ ਵਿਚ ਤੇਜ਼ ਕੀਤੇ ਜਾਣ ਵਾਲੇ ਸੰਘਰਸ਼ ਵਿਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਰਾਮ ਮੂਰਤੀ ਸ਼ਰਮਾ, ਕਰਤਾਰ ਸਿੰਘ ਜਟਾਣਾ, ਅਜਮੇਰ ਸਿੰਘ ਮਨੈਲੀ, ਤਾਰਾ ਸਿੰਘ ਖਮਾਣੋਂ, ਹਰਬੰਸ ਸਿੰਘ ਭੁੱਟਾ, ਜਰਨੈਲ ਸਿੰਘ ਮਨੈਲਾ, ਲਾਭ ਸਿੰਘ ਘੁਮਾਣ, ਨਛੱਤਰ ਸਿੰਘ, ਸਤੀਸ਼ ਕੁਮਾਰ ਸੰਘੋਲ ਤੇ ਭਗਤ ਸਿੰਘ ਪੰਜਕੋਹਾ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਖਮਾਣੋਂ ਨੂੰ ਬਰਤਨ ਭੇਟ ਅਗਲੀ ਖ਼ਬਰ ਪੁਲਿਸ ਵਲੋਂ ਦੇਸੀ ਪਿਸਤੌਲ ਤੇ ਜਿੰਦਾ ਕਾਰਤੂਸ ਸਮੇਤ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।