02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭਾਰਤ ਵਿਕਾਸ ਪਰਿਸ਼ਦ ਵਲੋਂ ‘ਭਾਰਤ ਕੋ ਜਾਣੋ’ ਕੁਇਜ਼ ਮੁਕਾਬਲਾ ਕਰਵਾਇਆ

ਅਮਲੋਹ, 1 ਨਵੰਬਰ (ਸ਼ੇਰਗਿੱਲ)-ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵਲੋਂ ‘ਭਾਰਤ ਕੋ ਜਾਣੋ’ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਐਡਵੋਕੇਟ ਮਯੰਕ ਸ਼ਰਮਾ ਵਲੋਂ ਜੋਤੀ ਪ੍ਰਚੰਡ ਕਰਨ ਉਪਰੰਤ ਵੰਦੇ ਮਾਤਰਮ ਨਾਲ ਕੀਤੀ ਗਈ।

ਅਜੀਤ ਡੈਸਕ 02-11-2026
ਅਮਲੋਹ, 1 ਨਵੰਬਰ (ਸ਼ੇਰਗਿੱਲ)-ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵਲੋਂ ‘ਭਾਰਤ ਕੋ ਜਾਣੋ’ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਐਡਵੋਕੇਟ ਮਯੰਕ ਸ਼ਰਮਾ ਵਲੋਂ ਜੋਤੀ ਪ੍ਰਚੰਡ ਕਰਨ ਉਪਰੰਤ ਵੰਦੇ ਮਾਤਰਮ ਨਾਲ ਕੀਤੀ ਗਈ। ਇਸ ਮੁਕਾਬਲੇ ਵਿਚ ਅਮਲੋਹ ਪਬਲਿਕ ਸਕੂਲ, ਮਹਾਂਰਿਸ਼ੀ ਮੇਹੀ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ, ਸੰਤ ਫ਼ਰੀਦ ਸਕੂਲ, ਸਕੂਲ ਆਫ਼ ਐਮੀਨੈਂਸ ਅਤੇ ਸਰਕਾਰੀ ਮਿਡਲ ਸਕੂਲ ਸੋਂਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸੀਨੀਅਰ ਵਰਗ ਵਿਚ ਅਮਲੋਹ ਪਬਲਿਕ ਸਕੂਲ ਦੀ ਟੀਮ ਦੇ ਪ੍ਰਭਜੋਤ ਸਿੰਘ ਅਤੇ ਪ੍ਰਿਆ ਸ਼ਰਮਾ ਨੇ ਪਹਿਲਾ, ਸਕੂਲ ਆਫ਼ ਐਮੀਨੈਂਸ ਦੀ ਟੀਮ ਦੇ ਸਕਸ਼ਮ ਸ਼ਰਮਾ ਅਤੇ ਕਸ਼ਿਸ਼ ਰਾਣੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਟੀਮ ਦੀ ਗਗਨਦੀਪ ਕੌਰ ਅਤੇ ਅੰਸ਼ੂ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਵਿਚ ਅਮਲੋਹ ਪਬਲਿਕ ਸਕੂਲ ਦੀ ਟੀਮ ਦੇ ਰਾਜਬੀਰ ਸਿੰਘ ਅਤੇ ਚੇਤਨ ਬੰਸਲ ਨੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ 22 ਨਵੰਬਰ ਨੂੰ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੀਆਂ। ਇਸ ਮੌਕੇ ਬਸੀ ਪਠਾਣਾਂ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਨੋਜ ਭੰਡਾਰੀ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਸ਼ਮੀਰ ਮੁਹੰਮਦ, ਚਰਨਜੀਤ ਅਬਰੋਲ, ਜਸਵੰਤ ਸਿੰਘ ਗੋਲਡ, ਅਨਿਲ ਗੋਇਲ, ਸ਼ਿਵ ਗਰਗ, ਅਸ਼ੋਕ ਮਿੱਤਲ, ਬਲਜਿੰਦਰ ਰਾਜਪੂਤ, ਦਰਸ਼ਨ ਸਿੰਘ ਬੱਬੀ, ਦੀਪਕ ਗੋਇਲ, ਡਾ. ਰਾਮ ਸਰੂਪ, ਰਾਜ ਵਰਮਾ, ਯੋਗੇਸ਼ ਬਾਂਸਲ, ਰਾਜੀਵ ਵਰਮਾ ਹੈਪੀ, ਮਨੋਜ ਖੁੱਲਰ, ਕਰਮਜੀਤ ਬੌਬੀ ਗਲਾਸ, ਡਾ. ਅਸ਼ੋਕ ਗੋਇਲ, ਭੂਸ਼ਣ ਸ਼ਰਮਾ ਅਤੇ ਗੁਰਪਾਲ ਬੌਬੀ ਹਾਜ਼ਰ ਸਨ।
ਪਿਛਲੀ ਖ਼ਬਰ ਕੰਵਰਵੀਰ ਸਿੰਘ ਟੌਹੜਾ ਦੇ ਦਫ਼ਤਰ ਵਿਖੇ ਅੰਕਿਤ ਅਤੇ ਅੰਮ੍ਰਿਤ ਸਿੰਘ ਔਜਲਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੰਦੀਪ ਸਿੰਘ ਬੱਲ ਨੇ ਅਮ੍ਰਿੰਤਵੀਰ ਔਜਲਾ ਦਾ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।