03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਗਰੂਰ ਇਨਸਾਫ਼ ਰੈਲੀ ਲਈ ਬਸੀ ਪਠਾਣਾਂ ਹਲਕੇ ਤੋਂ ਤਿਆਰੀਆਂ ਮੁਕੰਮਲ - ਡਾ . ਮਨੋਹਰ ਸਿੰਘ

ਖਮਾਣੋਂ, 2 ਨਵੰਬਰ (ਮਨਮੋਹਨ ਸਿੰਘ ਕਲੇਰ)-ਬੁੱਧਵਾਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਦੀ ਤਿਆਰੀਆਂ ਸਬੰਧੀ ਹਲਕਾ ਬਸੀ ਪਠਾਣਾਂ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਵਲੋਂ ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਨਾਲ ਮੀਟਿੰਗ ਕਰਕੇ ਰੈਲੀ ਵਿਚ ਸ਼ਾਮਿਲ ਹੋਣ ਦੇ ਪ੍ਰੋਗਰਾਮ ਨੂੰ ਆਖ਼ਰੀ ਰੂਪ ਦਿੱਤਾ ਗਿਆ।

ਅਜੀਤ ਡੈਸਕ 03-11-2026
ਖਮਾਣੋਂ, 2 ਨਵੰਬਰ (ਮਨਮੋਹਨ ਸਿੰਘ ਕਲੇਰ)-ਬੁੱਧਵਾਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਦੀ ਤਿਆਰੀਆਂ ਸਬੰਧੀ ਹਲਕਾ ਬਸੀ ਪਠਾਣਾਂ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਵਲੋਂ ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਨਾਲ ਮੀਟਿੰਗ ਕਰਕੇ ਰੈਲੀ ਵਿਚ ਸ਼ਾਮਿਲ ਹੋਣ ਦੇ ਪ੍ਰੋਗਰਾਮ ਨੂੰ ਆਖ਼ਰੀ ਰੂਪ ਦਿੱਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਖਮਾਣੋਂ ਵਿਖੇ ਹੋਈ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਨ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸੰਗਰੂਰ ਇਨਸਾਫ਼ ਰੈਲੀ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਹਿਮਤੀ ਪ੍ਰਗਟਾਈ। ਸੰਗਰੂਰ ਵਿਖੇ ਹੋਣ ਵਾਲੀ ਇਸ ਵਿਸ਼ਾਲ ਰੈਲੀ ’ਚ ਭਾਰਤ ਦੇ ਵਿਰੋਧੀ ਧਿਰ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਸ਼ਿਰਕਤ ਕਰਨਗੇ। ਡਾ. ਮਨੋਹਰ ਸਿੰਘ ਨੇ ਬਸੀ ਪਠਾਣਾਂ ਹਲਕੇ ਦੇ ਕਾਂਗਰਸ ਵਰਕਰਾਂ ਤੇ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਲਗਾਉਂਦੇ ਹੋਏ ਕਿਹਾ ਕਿ ਰੈਲੀ ਵਾਲੇ ਦਿਨ ਸਵੇਰੇ ਸਾਰੇ ਹਲਕੇ ਤੋਂ ਬੱਸਾਂ ਤੇ ਆਪਣੇ ਨਿੱਜੀ ਵਾਹਨਾਂ ਗੱਡੀਆਂ ਰਾਹੀਂ ਪਿੰਡ ਰਾਏਪੁਰ ਮਾਜਰੀ ਮੰਡੀ ਵਿਖੇ ਇਕੱਠੇ ਹੋਣ ਉਪਰੰਤ ਕਾਫ਼ਲੇ ਦੇ ਰੂਪ ਵਿਚ ਸੰਗਰੂਰ ਰੈਲੀ ਵੱਲ ਕੂਚ ਕਰਨਗੇ। ਅੱਜ ਦੀ ਮੀਟਿੰਗ ਵਿਚ ਸਾਬਕਾ ਕੌਂਸਲ ਪ੍ਰਧਾਨ ਡਾ. ਅਮਰਜੀਤ ਸੋਹਲ, ਸੂਬਾ ਪਾਰਟੀ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਜ਼ਿਲ੍ਹਾ ਯੂਥ ਇੰਟਕ ਪ੍ਰਧਾਨ ਗੁਰਦੀਪ ਸਿੰਘ ਦੀਪਾ, ਜ਼ਿਲ੍ਹਾ ਯੂਥ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਕੇਸਰ ਸਿੰਘ ਹਵਾਰਾਂ ਕਲਾਂ, ਜ਼ਿਲ੍ਹਾ ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਐਸ. ਸੀ. ਵਿੰਗ ਸੂਬਾ ਸਕੱਤਰ ਮਨਜੀਤ ਸਿੰਘ, ਸੂਬਾ ਇੰਟਕ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਸਾਬਕਾ ਕੌਂਸਲ ਪ੍ਰਧਾਨ ਬਲਮਜੀਤ ਸਿੰਘ ਪ੍ਰਿੰਸੀ, ਜਗਦੀਪ ਸਿੰਘ ਭਾਂਬਰੀ, ਜਸਵੀਰ ਸਿੰਘ ਕੱਜਲ ਮਾਜਰਾ, ਜ਼ਿਲ੍ਹਾ ਸਾਬਕਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਹੁਸੈਨਪੁਰ, ਪ੍ਰਿੰਸੀਪਲ ਦੀਦਾਰ ਸਿੰਘ, ਹਰਦੀਪ ਸਿੰਘ ਬਾਜਵਾ, ਸਤਵੀਰ ਸਿੰਘ ਬਿਲਾਸਪੁਰ, ਬਲਾਕ ਓ.ਬੀ. ਸੀ ਵਿੰਗ ਪ੍ਰਧਾਨ ਗਗਨ ਬਾਗੜੀ, ਬਲਾਕ ਯੂਥ ਪ੍ਰਧਾਨ ਹਰਜਸ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਚੜੀ, ਲੱਕੀ ਧੀਮਾਨ, ਗੁਰੀ ਮਹਿਦੂਦਾਂ, ਬਲਾਕ ਇੰਟਕ ਪ੍ਰਧਾਨ ਹਰੀਸ਼ ਸ਼ਰਮਾ, ਹੈਪੀ ਕਾਲੋਂਦੀ, ਲਾਭ ਸਿੰਘ, ਮਨਦੀਪ ਸਿੰਘ, ਰਮੇਸ਼ ਕੁਮਾਰ ਬੱਸੀ, ਕਰਨ ਰੰਧਾਵਾ, ਸਾਹਿਲ ਸਹੋਤਾ, ਹਰਕਰਨ ਲਖਨਪੁਰ, ਸੇਵਕ ਚੰਡਿਆਲਾ ਅਤੇ ਸੱਬਾ ਬਰਵਾਲੀ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਕਵਿੱਕਰ ਸਿੰਘ ਸੇਖੋਂ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਵਜੋਂ ਭਲਕੇ ਸੰਭਾਲਣਗੇ ਕਾਰਜਭਾਰ ਅਗਲੀ ਖ਼ਬਰ ਸੰਤ ਫਰੀਦ ਪਬਲਿਕ ਸਕੂਲ ਅਮਲੋਹ ਵਿਚ ਜਾਗਰੂਕਤਾ ਹਫ਼ਤਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।