27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹੰਸਾਲੀ ਰਨ ਦੇ ਬੈਨਰ ਹੇਠ ਦੌੜਾਂ ਕਰਵਾਈਆਂ, ਹਜ਼ਾਰਾਂ ਦੌੜਾਕਾਂ ਨੇ ਲਿਆ ਹਿੱਸਾ

ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਮਨਪ੍ਰੀਤ ਸਿੰਘ)-ਸੰਤ ਬਾਬਾ ਅਜੀਤ ਸਿੰਘ ਦੀ ਪ੍ਰੇਰਨਾ ਅਤੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਦੇ ਉਦਮ ਸਦਕਾ ਹੰਸਾਲੀ ਰਨ ਦੇ ਬੈਨਰ ਹੇਠ ਵਿਸ਼ਾਲ ਮੈਰਾਥਨ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ 42 ਕਿੱਲੋਮੀਟਰ ਫੁੱਲ ਮੈਰਾਥਨ, 21 ਕਿੱਲੋਮੀਟਰ ਹਾਫ ਮੈਰਾਥਨ, 10 ਕਿੱਲੋਮੀਟਰ ਅਤੇ 5 ਕਿੱਲੋਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ ਤੇ ਮਹਿਲਾ ਦੌੜਾਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਅਜੀਤ ਡੈਸਕ 27-11-2026
ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਮਨਪ੍ਰੀਤ ਸਿੰਘ)-ਸੰਤ ਬਾਬਾ ਅਜੀਤ ਸਿੰਘ ਦੀ ਪ੍ਰੇਰਨਾ ਅਤੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਦੇ ਉਦਮ ਸਦਕਾ ਹੰਸਾਲੀ ਰਨ ਦੇ ਬੈਨਰ ਹੇਠ ਵਿਸ਼ਾਲ ਮੈਰਾਥਨ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ 42 ਕਿੱਲੋਮੀਟਰ ਫੁੱਲ ਮੈਰਾਥਨ, 21 ਕਿੱਲੋਮੀਟਰ ਹਾਫ ਮੈਰਾਥਨ, 10 ਕਿੱਲੋਮੀਟਰ ਅਤੇ 5 ਕਿੱਲੋਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ ਤੇ ਮਹਿਲਾ ਦੌੜਾਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅਰਦਾਸ ਤੋਂ ਬਾਅਦ ਬਾਬਾ ਜੀ ਵਲੋਂ ਝੰਡੀ ਦੇ ਕੇ ਦੌੜਾਕਾਂ ਨੂੰ ਰਵਾਨਾ ਕੀਤਾ ਗਿਆ। ਪੂਰੇ ਰਸਤੇ ’ਤੇ ਸੰਗਤਾਂ ਵਲੋਂ ਦੌੜਾਕਾਂ ਲਈ ਪਾਣੀ, ਜੂਸ, ਫਰੂਟ ਤੇ ਮੈਡੀਕਲ ਸਹੂਲਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਦੌੜ ਵਿਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੇ ਦੌੜਾਕਾਂ ਨੂੰ ਨਕਦ ਇਨਾਮ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਿਮਾਨਾਂ ਵਿਚ ਉੱਘੇ ਲੇਖਕ ਮਨਦੀਪ ਮਾਵੀ, ਡੀ.ਐਸ.ਪੀ. ਹਰਿਆਣਾ ਪੁਲਿਸ ਪੰਚਕੂਲਾ ਮਮਤਾ ਸੋਢਾ ਅਤੇ ਪਦਮ ਸ੍ਰੀ, ਖੇਲ ਰਤਨ, ਅਰਜੁਨ ਐਵਾਰਡੀ ਸਰਦਾਰ ਸਿੰਘ, ਕਿਰਪਾਲ ਸਿੰਘ ਡਿਸਕਸ ਥਰੋਅ ਸ਼ਾਮਲ ਸਨ। ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਵਲੋਂ ਸਾਰਿਆਂ ਨੂੰ ਸਿਰੋਪਾਉ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬਾਬਾ ਪਰਮਜੀਤ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੈ, ਜਦੋਂ ਨੌਜਵਾਨ ਦੌੜੇਗਾ ਤਾਂ ਪੰਜਾਬ ਦੌੜੇਗਾ। ਉਨ੍ਹਾਂ ਕਿਹਾ ਕਿ ਬਾਬਾ ਅਜੀਤ ਸਿੰਘ ਦਾ ਸੁਪਨਾ ਸੀ ਕਿ ਹਰ ਘਰ ਵਿਚੋਂ ਇਕ ਖਿਡਾਰੀ ਨਿਕਲੇ। ਇਹ ਹੰਸਾਲੀ ਰਨ ਉਸੇ ਸੁਪਨੇ ਨੂੰ ਪੂਰਾ ਕਰਨ ਲਈ ਹੈ ਤੇ ਅਸੀਂ ਹਰ ਸਾਲ ਇਸ ਤੋਂ ਵੀ ਵੱਡੇ ਪੱਧਰ ’ਤੇ ਇਹ ਦੌੜਾਂ ਕਰਵਾਵਾਂਗੇ ਤੇ ਇਹ ਦੌੜਾਂ ਨੌਜਵਾਨਾਂ ਨੂੰ ਨਵੀਂ ਸੇਧ ਦੇਣਗੀਆਂ। ਇਸ ਮੌਕੇ ਅਵਤਾਰ ਸਿੰਘ ਸਾਧਰ ਮਾਜਰਾ, ਮਨਜੀਤ ਸਿੰਘ ਸਰਹਿੰਦ, ਗੁਰਦੇਵ ਸਿੰਘ ਡੰਘੇੜੀਆਂ, ਰਜਿੰਦਰ ਸਿੰਘ ਗਰੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਬੀਬਾ ਬਾਦਲ ਦੇ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੀਆਂ ਹਲਕੇ ਦੀਆਂ ਬੀਬੀਆਂ-ਬੀਬੀ ਖੰਨਾ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸੰਵਿਧਾਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।