11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ

ਅਜੀਤ ਡੈਸਕ 01-01-2026
ਧਾਰੀਵਾਲ, 31 ਦਸੰਬਰ (ਸਵਰਨ ਸਿੰਘ) - ਸੰਦੀਪ ਕੁਮਾਰ ਪੁੱਤਰ ਰਾਮ ਨਾਥ ਵਾਸੀ ਮੁਕੰਦਪੁਰ ਤਹਿਸੀਲ ਬੰਗਾ ਨੇ ਪੁਲਿਸ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਵਾਰਿਸ ਮਸੀਹ ਉਰਫ਼ ਬੰਟੀ ਪੁੱਤਰ ਦਲਬੀਰ ਮਸੀਹ ਵਾਸੀ ਸਠਿਆਲੀ ਨੇ ਆਪਣਾ ਦਫ਼ਤਰ 'ਕਿਰਪਾ ਉਵਰਸੀਜ' ਦੇ ਨਾਂਅ 'ਤੇ ਧਾਰੀਵਾਲ ਵਿਖੇ ਖੋਲਿ੍ਹਆ ਹੋਇਆ ਹੈ ਜਿਸ ਨੇ ਉਸ ਨੂੰ ਵਿਦੇਸ਼ ਕੁਵੈਤ ਭੇਜਣ ਦੇ ਨਾਂਅ 'ਤੇ ਉਸ ਨਾਲ ਇਕ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ | ਪੁਲਿਸ ਉਪ ਕਪਤਾਨ ਪੁਲਿਸ ਦਿਹਾਤੀ ਗੁਰਦਾਸਪੁਰ ਦੀ ਤਫਤੀਸ਼ ਉਪਰੰਤ ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਵਾਰਿਸ ਮਸੀਹ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਧੁੰਦ 'ਚ ਰਾਸ਼ਟਰੀ ਰਾਜਮਾਰਗ 'ਤੇ ਚੱਲ ਰਹੇ ਓਵਰਲੋਡ ਵਾਹਨ ਲੋਕਾਂ ਲਈ ਬਣੇ 'ਜਾਨ ਦਾ ਖੌਅ' ਅਗਲੀ ਖ਼ਬਰ ਪੰਜਾਬ ਦੀ ਬਿਹਤਰੀ ਲਈ ਸਾਰੇ ਗਿਲੇ ਸ਼ਿਕਵੇ ਦੂਰ ਕਰ ਕੇ ਸ਼ੋ੍ਰਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਇਕਜੁੱਟ ਹੋਣ ਲੋਕ : ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।