11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਧੁੰਦ 'ਚ ਰਾਸ਼ਟਰੀ ਰਾਜਮਾਰਗ 'ਤੇ ਚੱਲ ਰਹੇ ਓਵਰਲੋਡ ਵਾਹਨ ਲੋਕਾਂ ਲਈ ਬਣੇ 'ਜਾਨ ਦਾ ਖੌਅ'

ਅਜੀਤ ਡੈਸਕ 01-01-2026
ਨੌਸ਼ਹਿਰਾ ਮੱਝਾ ਸਿੰਘ, 31 ਦਸੰਬਰ (ਰਵੀ ਭਗਤ)- ਸੜਕੀ ਆਵਾਜਾਈ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਨੈਸ਼ਨਲ ਹਾਈਵੇ 'ਤੇ ਚੱਲ ਰਹੇ ਓਵਰਲੋਡ ਵਾਹਨ ਦੂਜੇ ਲੋਕਾਂ ਲਈ ਖ਼ਤਰਾ ਪੈਦਾ ਕਰ ਰਹੇ ਹਨ | ਦਸੰਬਰ ਮਹੀਨੇ ਦੇ ਆਖਰੀ ਦਿਨਾਂ 'ਚ ਪੈ ਰਹੀ ਸੰਘਣੀ ਧੁੰਦ ਵਿਚ ਓਵਰਲੋਡ ਵਾਹਨ ਖ਼ਾਸ ਤੌਰ 'ਤੇ ਖ਼ਤਰਨਾਕ ਸਾਬਤ ਹੁੰਦੇ ਹਨ, ਰਾਤ ਨੂੰ ਧੁੰਦ ਵਿਚ ਕੁਝ ਵੀ ਦਿਖਾਈ ਨਹੀਂ ਦਿੰਦਾ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਹਨ | ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਹਨਾਂ ਵਿਰੁੱਧ ਕਾਰਵਾਈ ਕਰਨ ਲਈ ਜ਼ਿੰਮੇਵਾਰ ਹਨ ਪਰ ਕੋਈ ਵੀ ਇਨ੍ਹਾਂ ਨੂੰ ਰੋਕ ਕੇ ਕਾਰਵਾਈ ਨਹੀਂ ਕਰ ਰਿਹਾ | ਦੱਸਣਯੋਗ ਹੈ ਕਿ ਨਿਯਮਾਂ ਅਨੁਸਾਰ ਮਾਲ ਨੂੰ ਸਿਰਫ਼ ਇਕ ਵਪਾਰਕ ਵਾਹਨ ਦੇ ਆਕਾਰ ਤੱਕ ਹੀ ਲੋਡ ਕੀਤਾ ਜਾ ਸਕਦਾ ਹੈ, ਪਰ ਕੁਝ ਲੋਕ ਪਹਿਲਾਂ ਵਾਹਨ ਦੀ ਚੈਸੀ ਨੂੰ ਵੱਡਾ ਕਰਨ ਲਈ ਮੌਡੀਫਾਈ ਕਰਦੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਮਾਲ ਢੋਅ ਸਕਣ | ਤੂੜੀ ਨਾਲ ਭਰੇ ਟਰੱਕ, ਰੇਤਾ-ਬੱਜਰੀ ਨਾਲ ਓਵਰਲੋਡਿੰਗ ਟਿੱਪਰ ਤੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਇਸ ਦੀਆਂ ਪ੍ਰਮੁੱਖ ਉਦਹਾਰਣਾਂ ਹਨ, ਕਿਉਂਕਿ ਉਨ੍ਹਾਂ ਕੋਲ ਰੀਅਰ ਰਿਫਲੈਕਟਰ ਨਹੀਂ ਹੁੰਦਾ, ਇਸ ਲਈ ਰਾਤ ਨੂੰ ਅੱਗੇ ਜਾਂ ਪਿੱਛੇ ਤੋਂ ਆਉਣ ਵਾਲੇ ਡਰਾਈਵਰ ਵਾਹਨ ਦੇ ਆਕਾਰ ਤੋਂ ਅਨਜਾਣ ਹੁੰਦੇ ਹਨ | ਇਸ ਦੇ ਨਤੀਜੇ ਵਜੋਂ ਅਕਸਰ ਵੱਡਾ ਹਾਦਸਾ ਵਾਪਰਦਾ ਹੈ | ਇਸ ਮਾਮਲੇ ਵਿਚ ਭਿ੍ਸ਼ਟਾਚਾਰ ਬਹੁਤ ਜ਼ਿਆਦਾ ਹੈ | ਕੁਝ ਪੈਸੇ ਦੇ ਕੇ ਲੋਕ ਬਚ ਜਾਂਦੇ ਹਨ, ਜੋ ਕਿ ਕਿਸੇ ਦੀ ਵੀ ਜਾਨ 'ਤੇ ਭਾਰੀ ਪੈ ਸਕਦਾ ਹੈ | ਧੁੰਦ ਵਿਚ ਓਵਰਲੋਡਿੰਗ ਵਾਹਨਾਂ ਕਾਰਨ ਜਿੱਥੇ ਵੱਡੇ ਸੜਕ ਹਾਦਸੇ ਵਾਪਰਨ ਦਾ ਖ਼ਦਸਾ ਬਣਿਆ ਰਹਿੰਦਾ ਹੈ, ਉੱਥੇ ਓਵਰਲੋਡ ਵਾਹਨਾਂ ਕਾਰਨ ਸੜਕਾਂ ਦੇ ਟੁੱਟਣ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ | ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ |
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ 'ਚ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।