15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਾਰਤੀ ਜਨਤਾ ਪਾਰਟੀ ਯੁਵਾ ਆਗੂ ਵਰੁਣ ਵਿੱਕੀ ਨੇ ਗਣਤੰਤਰ ਦਿਵਸ ਮੌਕੇ ਦੁਨੇਰਾ ਵਿਖੇ ਕੱਢਿਆ ਤਿਰੰਗਾ ਮਾਰਚ

ਅਜੀਤ ਡੈਸਕ 29-01-2026
ਧਾਰਕਲਾਂ, 28 ਜਨਵਰੀ (ਨਰੇਸ਼ ਪਠਾਨੀਆ)-ਭਾਰਤੀ ਜਨਤਾ ਪਾਰਟੀ ਯੁਵਾ ਵਿੰਗ ਆਗੂ ਵਰੁਣ ਵਿੱਕੀ ਜੈਲਦਾਰ ਦੀ ਅਗਵਾਈ ਹੇਠ ਦੁਨੇਰਾ ਪਿੰਡ ਵਿਚ ਇਕ ਵਿਸ਼ਾਲ ਤਿਰੰਗਾ ਮਾਰਚ ਦਾ ਆਯੋਜਨ ਕੀਤਾ ਗਿਆ | ਤਿਰੰਗਾ ਮਾਰਚ ਰਾਸ਼ਟਰੀ ਰਾਜ ਮਾਰਗ ਦੁਨੇਰਾ ਉਪਰਲਾ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਦੁਨੇਰਾ ਝਿਕਲਾ ਬਾਜ਼ਾਰ ਵਿਖੇ ਸਮਾਪਤ ਹੋਇਆ | ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਰੁਣ ਵਿੱਕੀ ਜੈਲਦਾਰ ਨੇ ਦੱਸਿਆ ਕਿ ਹਰ ਵਾਰ ਇਹ ਤਿਰੰਗਾ ਮਾਰਚ ਪਹਿਲਾਂ ਪਠਾਨਕੋਟ ਵਿਖੇ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਸੀ | ਪਰ ਇਸ ਵਾਰ ਪਹਿਲੀ ਵਾਰ ਧਾਰ ਬਲਾਕ ਵਿਚ ਤਿਰੰਗਾ ਮਾਰਚ ਦਾ ਆਯੋਜਨ ਕੀਤਾ ਗਿਆ ਹੈ, ਕਿਉਂਕਿ ਧਾਰ ਬਲਾਕ ਪਠਾਨਕੋਟ ਤੋਂ ਦੂਰ ਹੈ ਅਤੇ ਸਥਾਨਿਕ ਯੁਵਾ ਵੱਡੀ ਸੰਖਿਆ ਵਿਚ ਇਸ ਤਿਰੰਗਾ ਯਾਤਰਾ ਵਿਚ ਸ਼ਾਮਿਲ ਨਹੀਂ ਹੋ ਪਾਉਂਦੇ ਸਨ | ਇਸ ਕਰਕੇ ਇਸ ਵਾਰ ਤਿਰੰਗਾ ਯਾਤਰਾ ਦਾ ਆਯੋਜਨ ਧਾਰ ਬਲਾਕ ਵਿਚ ਕੀਤਾ ਗਿਆ ਹੈ |
ਪਿਛਲੀ ਖ਼ਬਰ ਵੱਖ-ਵੱਖ ਥਾੲੀਂ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਲਿਟਲ ਏਾਜਲਸ ਪਬਲਿਕ ਸਕੂਲ ਬਸਾਉ ਬਾੜਮਾਂ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।