04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਹਾਂਸ਼ਿਵਰਾਤਰੀ ਦੀ ਯਾਤਰਾ ਲਈ ਪਹਿਲਾ ਸੱਦਾ ਸ੍ਰੀ ਰਾਮ ਪਰਿਵਾਰ ਨੂੰ ਦਿੱਤਾ

ਅਜੀਤ ਡੈਸਕ 31-01-2026
ਗੁਰਦਾਸਪੁਰ, 30 ਜਨਵਰੀ (ਪੰਕਜ ਸ਼ਰਮਾ)-14 ਫਰਵਰੀ ਨੂੰ ਹੋਣ ਵਾਲੀ ਮਹਾਂਸ਼ਿਵਰਾਤਰੀ ਨਾਲ ਸਬੰਧਤ ਵਿਸ਼ਾਲ ਯਾਤਰਾ ਲਈ ਪਹਿਲਾ ਸੱਦਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ, ਬਜਰੰਗ ਦਲ ਤੇ ਸਾਰੇ ਸੰਗਠਨਾਂ ਦੇ ਸਾਂਝੇ ਪਲੇਟਫ਼ਾਰਮ ਸਨਾਤਨ ਕ੍ਰਾਂਤੀ ਦਲ ਦੇ ਮੈਂਬਰਾਂ ਦੁਆਰਾ ਭਗਵਾਨ ਸ੍ਰੀ ਰਾਮ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤਾ | ਇਸ ਮੌਕੇ ਪੰਡਿਤ ਗੌਰੇਸ਼ ਭਾਰਦਵਾਜ ਨੇ ਮੰਤਰਾਂ ਦਾ ਜਾਪ ਕੀਤਾ ਤੇ ਸ੍ਰੀ ਰਾਮ ਨੂੰ ਭੋਲੇਨਾਥ ਤੇ ਮਾਤਾ ਗ਼ੌਰੀ ਦੇ ਵਿਆਹ ਨਾਲ ਸਬੰਧਿਤ ਯਾਤਰਾ ਵਿਚ ਆਪਣੇ ਪਰਿਵਾਰ ਨਾਲ ਮੌਜੂਦ ਰਹਿਣ ਦੀ ਬੇਨਤੀ ਕੀਤੀ | ਇਸ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਮੁਖੀ ਹਰਵਿੰਦਰ ਸੋਨੀ ਤੇ ਸਨਾਤਨ ਕ੍ਰਾਂਤੀ ਦਲ ਦੇ ਸ਼ਹਿਰੀ ਮੁਖੀ ਨਵੀਨ ਭੱਲਾ ਨੇ ਦੱਸਿਆ ਕਿ ਭਗਵਾਨ ਰਾਮ ਭੋਲੇਨਾਥ ਦੇ ਮਨਪਸੰਦ ਦੇਵਤਾ ਹਨ | ਸੋਨੀ ਨੇ ਦੱਸਿਆ ਕਿ 14 ਫਰਵਰੀ ਨੂੰ ਦੇਵੀ ਦੀਆਂ ਧੀਆਂ ਦੀ ਅਗਵਾਈ ਵਿਚ ਵਿਸ਼ਾਲ ਸ਼ੋਭਾ ਯਾਤਰਾ ਮਾਈ ਕਾ ਤਲਾਬ ਮੰਦਰ ਤੋਂ ਸ਼ੁਰੂ ਹੋਵੇਗੀ ਜੋ ਸ਼ਿਵ ਸੈਨਾ ਦਫ਼ਤਰ ਤੋਂ ਹੰੁਦਿਆਂ ਲਾਇਬ੍ਰੇਰੀ ਚੌਕ, ਡਾਕਖ਼ਾਨਾ ਚੌਕ, ਜਹਾਜ਼ ਚੌਕ, ਮੰਡੀ ਚੌਕ, ਸੰਗਲਪੁਰਾ ਰੋਡ, ਤਿੱਬੜੀ ਚੌਕ, ਹਨੂਮਾਨ ਚੌਕ, ਗੀਤਾ ਭਵਨ ਰੋਡ ਤੇ ਮਾਈ ਕਾ ਤਲਾਬ ਮੰਦਰ ਵਿਚ ਸਮਾਪਤ ਹੋਵੇਗਾ, ਜਿੱਥੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਰਧਾਲੂ ਪੂਰੇ ਰਸਤੇ 'ਤੇ ਸ਼ੋਭਾ ਯਾਤਰਾ ਦਾ ਸਵਾਗਤ ਕਰਨਗੇ ਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਰੂਟ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ | ਇਸ ਮੌਕੇ ਸੰਜੇ ਕਹੇਰ, ਨਵੀਨ ਭੱਲਾ, ਮਨੂ ਮਹਾਜਨ, ਜਗਜੀਵਨ, ਅਮਨ ਸਰਨਾ, ਰਵੀ ਸ਼ਰਮਾ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਕੰਮ ਕਰਦੇ ਵਿਅਕਤੀ ਵਲੋਂ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂ ਵਲੋਂ ਪਿੰਡ ਡਾਲੇਚੱਕ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।