24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਫ਼ਤਿਹਪੁਰ ਦੇ ਨਿੱਜੀ ਸਕੂਲ 'ਚ ਸਮਾਜ ਭਲਾਈ ਲਈ ਹਵਨ ਦਾ ਆਯੋਜਨ ਕਰਵਾਇਆ

ਅਜੀਤ ਡੈਸਕ 01-02-2026
ਨਰੋਟ ਜੈਮਲ ਸਿੰਘ, 31 ਜਨਵਰੀ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਫ਼ਤਿਹਪੁਰ ਦੇ ਐਸ. ਕੇ. ਡੀ. ਐਨ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜ ਭਲਾਈ ਲਈ ਇਕ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ, ਜਿਸ 'ਚ ਸਕੂਲ ਦੇ ਸਟਾਫ਼ ਮੈਂਬਰਾਂ, ਪ੍ਰਬੰਧਕ ਕਮੇਟੀ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਹਵਨ ਦੌਰਾਨ ਸਾਰਿਆਂ ਨੇ ਅਗਨੀ ਅੱਗੇ ਅਗਲੀ ਪੀੜ੍ਹੀ ਨੂੰ ਨਸ਼ਾ ਮੁਕਤ ਬਣਾਉਣ ਅਤੇ ਆਪਣੇ ਖੇਤਰ ਦੇ ਹਰ ਵਿਅਕਤੀ ਨੂੰ ਨਸ਼ਾ ਨਾ ਕਰਨ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਫੈਲਾਉਣ ਲਈ ਨਿਰੰਤਰ ਯਤਨ ਕਰਨ ਦਾ ਪ੍ਰਣ ਲਿਆ | ਇਸ ਮੌਕੇ ਪਿ੍ੰਸੀਪਲ ਨੇ ਸਿੱਖਿਆ ਦੇ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਮਹਾਨ ਵਿਅਕਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਨਸ਼ਾ ਇਕ ਜ਼ਹਿਰ ਹੈ ਜੋ ਅਕਸਰ ਛੋਟੀ ਸ਼ੁਰੂਆਤ 'ਚ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਗੰਭੀਰ ਤੇ ਘਾਤਕ ਹੋ ਜਾਂਦਾ ਹੈ | ਨੌਜਵਾਨ ਅਤੇ ਸਕੂਲੀ ਬੱਚੇ ਸਭ ਤੋਂ ਵੱਧ ਕਮਜ਼ੋਰ ਹਨ ਜੋ ਕਿ ਸਮਾਜ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਸ ਲਈ ਸਮੇਂ ਸਿਰ ਜਾਗਰੂਕਤਾ ਪੈਦਾ ਕਰਨਾ ਅਤੇ ਨਸ਼ੇ ਦੀ ਲਤ ਵਿਰੁੱਧ ਆਵਾਜ਼ ਬੁਲੰਦ ਕਰਨਾ ਬਹੁਤ ਜ਼ਰੂਰੀ ਹੈ | ਪਿ੍ੰਸੀਪਲ ਨੇ ਮਾਪਿਆਂ, ਅਧਿਆਪਕਾਂ ਤੇ ਸਮਾਜ ਦੇ ਜ਼ਿੰਮੇਵਾਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਤਾਂ ਜੋ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਸਕਣ ਅਤੇ ਸਿੱਖਿਆ, ਕਦਰਾਂ-ਕੀਮਤਾਂ ਤੇ ਅਨੁਸ਼ਾਸਨ ਦੇ ਰਾਹ 'ਤੇ ਅੱਗੇ ਵਧ ਸਕਣ | ਪ੍ਰੋਗਰਾਮ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਸਿਹਤਮੰਦ ਸਮਾਜ ਦੀ ਉਸਾਰੀ ਲਈ ਨਸ਼ਾ ਛੁਡਾਊ ਵੱਲ ਸਮੂਹਿਕ ਯਤਨ ਜ਼ਰੂਰੀ ਹਨ | ਇਸ ਮੌਕੇ ਧਿਆਨ ਚੰਦ, ਆਰਤੀ ਦੇਵੀ, ਪਰਵੀਨ ਕੁਮਾਰ, ਸੁਰਜੀਤ ਕੁਮਾਰ, ਸੁਨੀਲ ਕੁਮਾਰ, ਨੇਹਾ ਦੇਵੀ, ਸ਼ਾਲੂ ਦੇਵੀ, ਅੰਜੂ ਦੇਵੀ, ਸਿਮਰਨ, ਪੂਜਾ ਦੇਵੀ, ਪਰਵੀਨ, ਸੋਨੀਆ ਦੇਵੀ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ 47 ਵਿਖੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਫਿਰਨੀ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ ਅਗਲੀ ਖ਼ਬਰ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਅਹਿਮ ਟਿਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।