25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਾਰਡ ਨੰਬਰ 47 ਵਿਖੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਫਿਰਨੀ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ

ਅਜੀਤ ਡੈਸਕ 01-02-2026
ਨਰੋਟ ਮਹਿਰਾ, 31 ਜਨਵਰੀ (ਰਾਜ ਕੁਮਾਰੀ)-ਵਾਰਡ ਨੰਬਰ 47 ਪਿੰਡ ਬਹਾਦਰ ਲਾਹੜੀ ਵਿਖੇ ਫਿਰਨੀ ਦੇ ਨਿਰਮਾਣ ਕਾਰਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਸ਼ੁਰੂ ਕਰਵਾਏ ਗਏ ਹਨ ਜੋ ਜਲਦੀ ਮੁਕੰਮਲ ਕਰਕੇ ਲੋਕਾਂ ਨੂੰ ਫਿਰਨੀ ਸਮਰਪਿਤ ਕੀਤੀ ਜਾਵੇਗੀ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕਾ ਭੋਆ ਦੇ ਉਹ ਇਲਾਕੇ ਜਿਹੜੇ ਨਗਰ ਨਿਗਮ ਪਠਾਨਕੋਟ ਦੇ ਨਾਲ ਸੰਬੰਧਿਤ ਹਨ, ਨਗਰ ਨਿਗਮ ਦਾ ਹਿੱਸਾ ਹੋਣ ਦੇ ਬਾਵਜੂਦ ਇਨ੍ਹਾਂ ਪਿੰਡਾਂ ਨੂੰ ਉਹ ਸਹੂਲਤਾਂ ਨਹੀਂ ਮਿਲੀਆਂ ਜੋ ਮਿਲਣੀਆਂ ਚਾਹੀਦੀਆਂ ਸਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਰਕਾਰ ਵਲੋਂ ਵੱਖੋ ਵੱਖਰੇ ਢੰਗਾਂ ਨਾਲ ਪੂਰੇ ਪੰਜਾਬ ਦਾ ਵਿਕਾਸ ਕਰਨਾ ਸ਼ੁਰੂ ਕੀਤਾ | ਅੱਜ 45 ਲੱਖ ਦੀ ਲਾਗਤ ਨਾਲ ਪਿੰਡ ਬਹਾਦਰ ਲਾਹੜੀ ਜਿਹੜਾ ਵਾਰਡ ਨੰਬਰ 47 ਹੈ, ਵਿਖੇ ਫਿਰਨੀ ਦੇ ਨਿਰਮਾਣ ਕਰਜ਼ਾ ਦਾ ਉਦਘਾਟਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਇਕ ਕਿੱਲੋਮੀਟਰ ਰੋਡ, ਜਿਸ ਨੂੰ 18 ਫੁੱਟ ਚੌੜਾ ਬਣਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਪਿੰਡ ਵਾਸੀਆਂ ਨੂੰ ਮੁਬਾਰਕਾਂ ਵੀ ਦਿੱਤੀਆਂ |
ਇਸ ਮੌਕੇ ਸੰਦੀਪ ਕੁਮਾਰ ਬਲਾਕ ਪ੍ਰਧਾਨ, ਰੀਤਿਕਾ ਕੌਂਸਲਰ, ਕੈਲਾਸ਼ਪਤੀ, ਛਾਬੀ, ਰੂਪ ਲਾਲ, ਸੁਰਿੰਦਰ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਜਗਜੀਤ ਸਿੰਘ, ਐਸ. ਡੀ. ਓ. ਦੀਪ ਸ਼ਾਸਵਤ, ਪੰਕਜ ਐਸ. ਡੀ. ਓ., ਦਰਸ਼ਨ ਸੈਣੀ ਜੇ. ਈ. ਤੇ ਹੋਰ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਪਠਾਨਕੋਟ ਕਰਿਆਨਾ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਅਗਲੀ ਖ਼ਬਰ ਫ਼ਤਿਹਪੁਰ ਦੇ ਨਿੱਜੀ ਸਕੂਲ 'ਚ ਸਮਾਜ ਭਲਾਈ ਲਈ ਹਵਨ ਦਾ ਆਯੋਜਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।