25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਠਾਨਕੋਟ ਕਰਿਆਨਾ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਸੰਧੂ)-ਪਠਾਨਕੋਟ ਕਰਿਆਨਾ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਸੰਦੀਪ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਚ ਹੋਈ, ਜਿਸ ਵਿਚ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸੰਸਥਾਪਕ ਪ੍ਰਧਾਨ ਕੁਲਦੀਪ ਸਿੰਘ, ਚੇਅਰਮੈਨ ਰਾਜੇਸ਼ ਮਹਾਜਨ, ਜਨਰਲ ਸਕੱਤਰ ਮਦਨ ਲਾਲ ਮੱਦੀ, ਮੁੱਖ ਸਰਪ੍ਰਸਤ ਸੁਰੇਂਦਰ ਮਹਾਜਨ, ਕੈਸ਼ੀਅਰ ਅਜੇ ਮਹਾਜਨ ਤੇ ਪੀ. ਆਰ. ਓ. ਸੰਦੀਪ ਚਾਵਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਸ਼ਹਿਰ ਦੇ ਕਰਿਆਨੇ ਵਪਾਰੀਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਨਰਲ ਸਕੱਤਰ ਮਦਨ ਲਾਲ ਮੱਦੀ ਨੇ ਐਸੋਸੀਏਸ਼ਨ ਦੇ ਕੰਮ ਦੀ ਜਾਣਕਾਰੀ ਦਿੱਤੀ | ਸ਼ਹਿਰ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ, ਜਿਸ 'ਚ ਵਪਾਰੀਆਂ ਨੇ ਕਰਿਆਨੇ ਦੀਆਂ ਦੁਕਾਨਾਂ 'ਤੇ ਹੋਈਆਂ ਚੋਰੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਆਨਲਾਈਨ ਸ਼ਾਪਿੰਗ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਐਸੋਸੀਏਸ਼ਨ ਨੇ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰਾਂ ਨੂੰ ਬਿਹਤਰ ਬਣਾਉਣ ਅਤੇ ਇਨ੍ਹਾਂ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ | ਵਪਾਰੀਆਂ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਮੁੱਖ ਮਹਿਮਾਨ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁੱਦਿਆਂ 'ਤੇ ਚੁੱਪ ਨਹੀਂ ਰਹਿਣਗੇ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਆਨਲਾਈਨ ਕੰਪਨੀਆਂ ਅਤੇ ਮਾਲ੍ਹਾਂ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਵਪਾਰੀਆਂ ਦੀਆਂ ਹੋਰ ਜਾਇਜ਼ ਮੰਗਾਂ ਨੂੰ ਸਰਕਾਰ ਤੱਕ ਸਥਾਈ ਹੱਲ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਇਸ ਮੌਕੇ ਮੋਹਿਤ ਮਹਾਜਨ, ਲਾਡੀ ਅਰੋੜਾ, ਅਨਿਲ, ਪ੍ਰਦੀਪ ਅਗਰਵਾਲ, ਸੁਰੇਂਦਰ ਮਹਾਜਨ, ਤੇਜਾ ਸਿੰਘ, ਗੁਰਜੀਤ ਸਿੰਘ, ਵਿਕਾਸ ਮਹਾਜਨ, ਰਾਜੇਸ਼ ਖੰਨਾ, ਨਵੀਨ ਅਰੋੜਾ, ਦੀਪਕ ਮਹਾਜਨ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪਿ੍ੰਟ ਮੀਡੀਆ ਇੰਚਾਰਜ ਦੀਪਕ ਸਲਵਾਨ ਦਾ ਸਨਮਾਨ ਅਗਲੀ ਖ਼ਬਰ ਵਾਰਡ ਨੰਬਰ 47 ਵਿਖੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਫਿਰਨੀ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।