25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ *18 ਫੀਸਦੀ ਡੀ.ਏ ਜਾਰੀ ਕਰਨ ਦੀ ਮੰਗ

ਦੀਨਾਨਗਰ, 24 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮੰਗਤ ਚੰਚਲ ਦੀ ਅਗਵਾਈ ਹੇਠ ਦੀਨਾਨਗਰ ਦੇ ਮਹਾਰਾਜਾ ਪੈਲੇਸ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜਨਕ ਰਾਜ ਗੁਪਤਾ, ਜੋਗਿੰਦਰ ਪਾਲ ਸੈਣੀ, ਕਰਮ ਸਿੰਘ ਜੱਗੀ, ਮਹਿੰਦਰ ਪਾਲ ਰਿਟਾ.

ਅਜੀਤ ਡੈਸਕ 25-08-2026
ਦੀਨਾਨਗਰ, 24 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮੰਗਤ ਚੰਚਲ ਦੀ ਅਗਵਾਈ ਹੇਠ ਦੀਨਾਨਗਰ ਦੇ ਮਹਾਰਾਜਾ ਪੈਲੇਸ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜਨਕ ਰਾਜ ਗੁਪਤਾ, ਜੋਗਿੰਦਰ ਪਾਲ ਸੈਣੀ, ਕਰਮ ਸਿੰਘ ਜੱਗੀ, ਮਹਿੰਦਰ ਪਾਲ ਰਿਟਾ. ਬੀ.ਪੀ.ਈ.ਓ, ਗੁਰਜੀਤ ਸਿੰਘ ਰਿਟਾ. ਪ੍ਰਿੰਸੀਪਲ ਤੇ ਪ੍ਰੋ. ਵਿੱਦਿਆ ਸਾਗਰ ਵਲੋਂ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ’ਚ ਪਿਛਲੇ ਸਮੇਂ ਦੌਰਾਨ ਦੁਨੀਆ ਨੂੰ ਅਲਵਿਦਾ ਆਖ ਗਏ ਸਾਥੀਆਂ ਰਮਿੰਦਰ ਕਾਲੀਆ, ਰਾਮਧਨ, ਥੁੜੂ ਰਾਮ ਬਕਨੌਰ, ਪ੍ਰਿੰ. ਕਿਸ਼ੋਰ ਕੁਮਾਰ, ਸੰਤੋਖ ਰਾਜ, ਓਮ ਪ੍ਰਕਾਸ਼ ਤੇ ਪ੍ਰਸ਼ੋਤਮ ਲਾਲ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਐਸੋਸੀਏਸ਼ਨ ਦੇ ਪ੍ਰਧਾਨ ਮੰਗਤ ਚੰਚਲ, ਅਸ਼ੋਕ ਕੁਮਾਰ, ਰਿਟਾ. ਬੀ.ਪੀ.ਈ.ਓ ਯਸ਼ਪਾਲ, ਜੋਗਿੰਦਰ ਪਾਲ ਸੈਣੀ ਤੇ ਜੋਗਿੰਦਰ ਪਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਡੀ.ਏ ਦੇ ਸਬੰਧ ’ਚ ਅਪਣਾਈ ਗਈ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਰੋਕੇ 18 ਫੀਸਦੀ ਡੀ.ਏ ਦੀ ਫੌਰਨ ਅਦਾਇਗੀ ਤੇ 2.59 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ। ਮੰਚ ਦੀ ਕਾਰਵਾਈ ਸੰਭਾਲਦਿਆਂ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਨੇ 27 ਅਗਸਤ ਨੂੰ ਮੁਲਾਜਮ ਪੈਨਸ਼ਨਰਜ ਸਾਂਝੇ ਫਰੰਟ ਵਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਸਾਹਮਣੇ ਰੱਖੇ ਧਰਨਿਆਂ ਵਿਚ ਪੈਨਸ਼ਨਰਾਂ ਨੂੰ ਹੁੰਮਹੁਮਾ ਕੇ ਪੁੱਜਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਹੰਸ ਰਾਣੀ, ਸ਼ਕੁੰਤਲਾ ਦੇਵੀ, ਰਘਵਿੰਦਰ ਕੌਰ, ਰਜਨੀ ਬਾਲਾ, ਜਸਬੀਰ ਕੌਰ, ਕੇਵਲ ਕਿ੍ਸ਼ਨ ਸੈਣੀ, ਬਸੰਤ ਕੁਮਾਰ ਭੱਲਾ, ਜੋਗਿੰਦਰਪਾਲ ਮਹਾਜਨ, ਜਗਦੀਸ਼ ਰਾਜ, ਰਾਜ ਕੁਮਾਰ, ਰਤਨ ਸਿੰਘ, ਬਿਸ਼ਨ ਦਾਸ, ਪੂਰਨ ਚੰਦ, ਵਿਜੇ ਕੁਮਾਰ ਮਹਿਤਾ, ਮੋਹਨ ਲਾਲ, ਯਸ਼ਪਾਲ, ਨੰਦ ਲਾਲ, ਧਰਮ ਪਾਲ, ਰੂਪ ਚੰਦ, ਸੁਭਾਸ਼ ਚੰਦਰ, ਓਮ ਪ੍ਰਕਾਸ਼, ਸ਼ਿਵ ਕੁਮਾਰ, ਜੋਗਿੰਦਰ ਪਾਲ ਗੁਪਤਾ, ਰਘੁਨਾਥ ਸਿੰਘ, ਕਰਮ ਚੰਦ, ਮਨੋਹਰ ਲਾਲ, ਮੋਹਿੰਦਰ ਪਾਲ, ਗੁਰਦਿਆਲ ਸਿੰਘ, ਨਰੇਸ਼ ਕੁਮਾਰ, ਤੀਰਥ ਸਿੰਘ, ਗੁਰਦਿਆਲ, ਪ੍ਰਬੋਧ ਚੰਦਰ, ਬੂਟਾ ਸਿੰਘ, ਸੁਰਿੰਦਰ ਸਿੰਘ, ਬੰਸੀ ਲਾਲ, ਸੁਧੀਰ ਕੁਮਾਰ ਮਹਾਜਨ, ਰਮੇਸ਼ ਚੰਦਰ, ਸਵਰਨ ਚੰਦ, ਪਰਮਜੀਤ ਸਿੰਘ, ਕਿਸ਼ੋਰ ਕੁਮਾਰ, ਰਕੇਸ਼ ਕੁਮਾਰ, ਪ੍ਰਸ਼ੋਤਮ ਲਾਲ, ਸੰਜੀਵ ਕੁਮਾਰ, ਸੁਨੀਲ ਕੁਮਾਰ ਅਤੇ ਬਲਬੀਰ ਸਿੰਘ ਵੀ ਹਾਜਰ ਸਨ।
ਪਿਛਲੀ ਖ਼ਬਰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਗੁਰਦਾਸਪੁਰ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ * ਅਨੁਸੂਚਿਤ ਜਾਤੀ ਵਰਗ ਦੀ ਭਲਾਈ ਤ... ਅਗਲੀ ਖ਼ਬਰ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਸੇਵਾ ਮੁਕਤ ਐਸੋਸੀਏਸ਼ਨ ਵਲੋਂ 27 ਦੀ ਹੜਤਾਲ ਦੀ ਹਮਾਇਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।