26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਵਿਨੋਦ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਵਾਮੀ ਜਗਤ ਗਿਰੀ ਆਸ਼ਰਮ ਤੋਂ ਗੁਰੂ ਰਵਿਦਾਸ ਸਭਾ ਪਠਾਨਕੋਟ, ਸ੍ਰੀ ਗੁਰੂ ਰਵਿਦਾਸ ਪੇਂਡੂ ਸਭਾ, ਸ੍ਰੀ ਗੁਰੂ ਰਵਿਦਾਸ ਮਹਿਲਾ ਸੰਗਠਨ, ਸ੍ਰੀ ਗੁਰੂ ਰਵਿਦਾਸ ਪੇਂਡੂ ਮਹਿਲਾ ਸੰਗਠਨ ਤੇ ਸ੍ਰੀ ਗੁਰੂ ਰਵਿਦਾਸ ਭਲਾਈ ਯੁਵਾ ਸੰਗਠਨ ਦੇ ਯਤਨਾਂ ਨਾਲ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੀ ਅਗਵਾਈ ਕੱਢੀ ਗਈ | ਸ੍ਰੀ ਬ੍ਰਾਹਮਣ ਸਭਾ ਪਠਾਨਕੋਟ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਤੇ ਕੇਂਦਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਦਫ਼ਤਰ ਇੰਚਾਰਜ ਪਵਨ ਸ਼ਰਮਾ, ਪਿ੍ੰਸੀਪਲ ਰਾਕੇਸ਼ ਸ਼ਰਮਾ, ਮਹੇਸ਼ ਸ਼ਰਮਾ, ਦੇਵਰਾਜ ਸ਼ਰਮਾ, ਕਮਲ ਪੰਤ, ਸੁਰੇਸ਼ ਸ਼ਰਮਾ, ਕੇਸ਼ਵ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਵਿਜੇ ਸ਼ਰਮਾ, ਵਿਨੈ ਸ਼ਰਮਾ, ਅਸ਼ਵਨੀ ਸ਼ਰਮਾ (ਗਰਗ), ਸ਼ਾਮ ਖ਼ਜ਼ੂਰੀਆ, ਬੈਜਨਾਥ ਕੌਸ਼ਲ, ਲਾਮਿਨੀ ਬ੍ਰਾਹਮਣ ਸਭਾ ਦੇ ਪ੍ਰਧਾਨ, ਕਾਰਤਿਕ ਸ਼ਰਮਾ, ਦਿਨੇਸ਼ ਭਾਰਦਵਾਜ, ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ ਅਤੇ ਕੌਂਸਲਰ ਜੁਗਲ ਕਿਸ਼ੋਰ ਸਮੇਤ ਬ੍ਰਾਹਮਣ ਸਭਾ ਦੇ ਮੈਂਬਰਾਂ ਨੇ ਫੁੱਲਾਂ ਦੀ ਵਰਖਾ, ਪਾਣੀ ਅਤੇ ਫਲਾਂ ਦੀ ਵੰਡ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਭਗਤੀ ਲਹਿਰ ਦੇ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨਿਰਾਕਾਰ ਪ੍ਰਮਾਤਮਾ ਪ੍ਰਤੀ ਸਮਾਨਤਾ ਅਤੇ ਸ਼ਰਧਾ ਦਾ ਪ੍ਰਚਾਰ ਕੀਤਾ |
ਪਿਛਲੀ ਖ਼ਬਰ ਫ਼ਿਲਮ ਸਟਾਰ ਧਰਮਿੰਦਰ ਦੀ ਯਾਦ 'ਚ ਬੂਟਾ ਲਗਾਇਆ ਅਗਲੀ ਖ਼ਬਰ ਜਾਗਿ੍ਤੀ ਫਾਊਾਡੇਸ਼ਨ ਦਾ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ 7ਵਾਂ ਫੈਲੋਸ਼ਿਪ ਪੁਰਸਕਾਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।