24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਮਨਿੰਦਰ ਨੇ 40 ਸਾਥੀਆਂ ਸਮੇਤ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹਾਦਤ ਦਾ ਪੀਤਾ ਸੀ ਜਾਮ

ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ | <br/> 13-02-2026
ਦੀਨਾਨਗਰ, 12 ਫਰਵਰੀ (ਸੋਢੀ/ਸ਼ਰਮਾ)-ਦੇਸ਼ ਦੇ ਅਣਗਿਣਤ ਬਹਾਦਰ ਸੈਨਿਕਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ | 7 ਸਾਲ ਪਹਿਲਾਂ ਸ਼ਹੀਦ ਸੈਨਿਕਾਂ ਦੀ ਇਸ ਸੂਚੀ 'ਚ ਇਕ ਹੋਰ ਨਾਮ ਜੁੜ ਗਿਆ ਸੀ, ਜਦੋਂ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ ਦੀ 75ਵੀਂ ਬਟਾਲੀਅਨ ਦੇ ਕਾਂਸਟੇਬਲ ਮਨਿੰਦਰ ਸਿੰਘ ਨੇ ਪੁਲਵਾਮਾ ਦੇ ਅਵੰਤੀਪੁਰਾ ਵਿਖੇ ਸੀ.ਆਰ.ਪੀ.ਐਫ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ 'ਚ ਆਪਣੇ 40 ਸਾਥੀਆਂ ਸਮੇਤ ਸ਼ਹਾਦਤ ਪ੍ਰਾਪਤ ਕੀਤੀ, ਜਿਸ ਨਾਲ ਉਸ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ | ਇਸ ਬਹਾਦਰ ਯੋਧੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਕਾਂਸਟੇਬਲ ਮਨਿੰਦਰ ਸਿੰਘ ਦਾ ਜਨਮ 21 ਜੂਨ 1988 ਨੂੰ ਪਿਤਾ ਸਤਪਾਲ ਅੱਤਰੀ ਤੇ ਮਾਤਾ ਰਾਜ ਕੁਮਾਰੀ ਦੇ ਘਰ ਹੋਇਆ | ਮਨਿੰਦਰ ਇਕ ਰਾਸ਼ਟਰੀ ਪੱਧਰ ਦਾ ਕਬੱਡੀ ਤੇ ਬਾਸਕਿਟਬਾਲ ਖਿਡਾਰੀ ਤੋਂ ਇਲਾਵਾ ਇਕ ਹੁਨਰਮੰਦ ਚਿੱਤਰਕਾਰ ਸੀ | ਅੰਮਿ੍ਤਸਰ ਗਰੁੱਪ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਕਾਲਜ ਤੋਂ ਬੀ.ਟੈੱਕ ਕਰਨ ਤੋਂ ਬਾਅਦ ਉਸ ਨੇ ਗੁੜਗਾਓ ਦੇ ਵਿਪਰੋ ਵਿਚ ਇਕ ਸਾਲ ਕੰਮ ਕੀਤਾ | ਹਾਲਾਂਕਿ ਮਨਿੰਦਰ ਦੀ ਸਿਪਾਹੀ ਬਣਨ ਦੀ ਇੱਛਾ ਨੇ ਉਸ ਨੰੂ ਸੀ.ਆਰ.ਪੀ.ਐਫ ਦੀ 75ਵੀਂ ਬਟਾਲੀਅਨ 'ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਤੇ ਉਸ ਦੀ ਪਹਿਲੀ ਪੋਸਟਿੰਗ ਜੰਮੂ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਖੇਤਰ ਪੁਲਵਾਮਾ 'ਚ ਹੋਈ | 14 ਫਰਵਰੀ 2019 ਨੂੰ ਜਦੋਂ ਮਨਿੰਦਰ 15 ਦਿਨਾਂ ਦੀ ਛੁੱਟੀ ਤੋਂ ਬਾਅਦ ਡਿਊਟੀ 'ਤੇ ਵਾਪਸ ਜਾ ਰਿਹਾ ਸੀ ਤਾਂ ਪੁਲਵਾਮਾ ਦੇ ਅਵੰਤੀਪੁਰਾ 'ਚ ਰਾਸ਼ਟਰੀ ਰਾਜ ਮਾਰਗ 'ਤੇ ਇਕ ਅੱਤਵਾਦੀ ਹਮਲਾਵਰ ਨੇ ਉਨ੍ਹਾਂ ਦੇ ਕਾਫ਼ਲੇ 'ਤੇ ਹਮਲਾ ਕਰ ਦਿੱਤਾ | ਜਿਸ ਵਿਚ ਉਨ੍ਹਾਂ ਦੀ ਬੱਸ ਤਬਾਹ ਹੋ ਗਈ | ਮਨਿੰਦਰ 40 ਸਾਥੀਆਂ ਸਮੇਤ ਸ਼ਹੀਦ ਹੋ ਗਿਆ | ਕੁੰਵਰ ਵਿੱਕੀ ਨੇ ਦੱਸਿਆ ਕਿ ਇਸ ਬਹਾਦਰ ਯੋਧੇ ਦੀ ਕੁਰਬਾਨੀ ਦਾ ਸਨਮਾਨ ਕਰਨ ਲਈ 13 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਵਲੋਂ 42ਵੇਂ ਸਾਲਾਨਾ ਵਿਰਾਸਤੀ ਖੇਡ ਮੇਲੇ ਦੀ ਧੂਮ-ਧੜੱਕੇ ਨਾਲ ਸ਼ੁਰੂਆਤ... ਅਗਲੀ ਖ਼ਬਰ ਪੁੱਡਾ ਐਵੀਨਿਊ ਮਾਰਕੀਟ ਦੀ ਪਾਰਕਿੰਗ 'ਚ ਇੰਟਰਲਾਕ ਟਾਈਲਾਂ ਲਗਾਉਣ ਤੇ ਪਾਣੀ ਦੇ ਨਿਕਾਸ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।