ਤਿੱਬੜ, 12 ਫਰਵਰੀ (ਸੋਹਨ ਮਲਿਕ)-ਪਿੰਡ ਗੋਹਤ ਪੋਖਰ ਵਿਖੇ ਏ.ਐੱਸ.ਆਈ ਮਹਿੰਦਰਪਾਲ ਵਲੋਂ ਪੁਲਿਸ ਟੀਮ ਸਮੇਤ ਗਸ਼ਤ ਦੌਰਾਨ ਪਿੰਡ ਦੇ ਸਟੇਡੀਅਮ ਦੀ ਕੰਧ ਦੇ ਨਾਲ ਦੋਸ਼ੀ ਨਵਨੀਤ ਸਿੰਘ ਉਰਫ਼ ਨਵੀ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਗੋਹਤ ਪੋਖਰ ਨੰੂ ਕਾਬੂ ਕੀਤਾ ਗਿਆ ਜੋ ਸਟੇਡੀਅਮ ਦੇ ਗੇਟ ਨਜ਼ਦੀਕ ਲੁੱਕ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ | ਫੜੇ ਗਏ ਦੋਸ਼ੀ ਪਾਸੋਂ ਮੌਕੇ 'ਤੇ ਇਕ ਸਿਲਵਰ ਪੇਪਰ, ਲਾਈਟਰ ਤੇ ਰੁਪਏ ਦਾ ਨੋਟ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਦੋਸ਼ੀ ਨਵਨੀਤ ਸਿੰਘ ਉਰਫ਼ ਨਵੀ ਖ਼ਿਲਾਫ਼ ਤਿੱਬੜ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ |