24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਲਾਇਬ੍ਰੇਰੀ ਚੌਕ ਤੋਂ ਹਨੂੰਮਾਨ ਚੌਕ ਤੱਕ ਸੜਕ ਦੇੇ ਇਕ ਪਾਸੇ ਡਬਲ ਪੀਲੀਆਂ ਪੱਟੀਆਂ ਬਣੀਆਂ ਸਿਰਦਰਦੀ

ਅਜੀਤ ਡੈਸਕ 13-02-2026
ਗੁਰਦਾਸਪੁਰ, 12 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਵਿਖੇ ਟਰੈਫ਼ਿਕ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਖ਼ਾਸ ਕਰਕੇ ਲਾਇਬੇ੍ਰਰੀ ਚੌਕ ਤੋਂ ਹਨੂੰਮਾਨ ਚੌਕ ਤੱਕ ਸਵੇਰ ਤੇ ਸ਼ਾਮ ਸਮੇਂ ਟਰੈਫ਼ਿਕ ਜਾਮ ਵੇਖਣ ਨੂੰ ਮਿਲਦਾ ਹੈ | ਕੁੱਝ ਸਾਲ ਪਹਿਲਾਂ ਲੋਕ ਨਿਰਮਾਣ ਵਿਭਾਗ ਵਲੋਂ ਲਾਇਬੇ੍ਰਰੀ ਚੌਕ ਤੋਂ ਹਨੂੰਮਾਨ ਚੌਂਕ ਤੱਕ ਸੜਕ ਵਿਚਕਾਰ ਇਕ ਸਫੇਦ ਪੱਟੀ ਤੇ ਸੜਕ ਦੇ ਦੋਵੇਂ ਪਾਸੇ ਇਕ-ਇਕ ਪੀਲੀ ਪੱਟੀ ਲਗਾਈ ਸੀ | ਇਸ ਨਾਲ ਗ਼ਲਤ ਕਾਰ ਪਾਰਕਿੰਗ ਕਾਫੀ ਹੱਦ ਤੱਕ ਘੱਟ ਗਈ ਸੀ ਅਤੇ ਲੋਕ ਕਿਸੇ ਦੁਕਾਨ ਅੱਗੇ ਕਾਰ ਪਾਰਕ ਕਰਨ ਤੋਂ ਗੁਰੇਜ਼ ਕਰਦੇ ਸਨ | ਪਰ ਹੁਣ ਥੋੜ੍ਹਾ ਸਮਾਂ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਵਲੋਂ ਸੜਕ 'ਤੇ ਨਵੇਂ ਸਿਰ ਤੋਂ ਲੁੱਕ ਪਾਉਣ ਕਰਕੇ ਇਸ ਸੜਕ 'ਤੇ ਲਾਇਬ੍ਰੇਰੀ ਚੌਕ ਤੋਂ ਡਾ: ਪੀ.ਕੇ ਮਹਾਜਨ ਹਸਪਤਾਲ ਤੱਕ ਸੜਕ ਵਿਚਕਾਰ ਇਕ ਸਫ਼ੈਦ ਤੇ ਸੜਕ ਦੇ ਦੋਵੇਂ ਪਾਸੇ ਪੀਲੀਆਂ ਪੱਟੀਆਂ ਲਗਾਈਆਂ ਹਨ ਜੋ ਸਮਝ ਤੋਂ ਬਾਹਰ ਹੈ | ਇੰਜ ਜਾਪਦਾ ਹੈ ਕਿ ਇਹ ਨੇੜੇ-ਨੇੜੇ ਲਗਾਈਆਂ ਦੋ ਪੀਲੀਆਂ ਪੱਟੀਆਂ ਠੇਕੇਦਾਰ ਦੇ ਕਰਿੰਦਿਆਂ ਵਲੋਂ ਨਾ ਸਮਝ ਕਰਕੇ ਲਗਾ ਦਿੱਤੀਆਂ ਹਨ | ਨਤੀਜੇ ਵਜੋਂ ਕਾਰ ਚਾਲਕ ਇਨ੍ਹਾਂ ਦੋ ਪੀਲੀਆਂ ਪੱਟੀਆਂ ਵਿਚਕਾਰ ਖ਼ਾਲੀ ਜਗ੍ਹਾ ਪਾਰਕਿੰਗ ਸਥਾਨ ਸਮਝ ਕੇ ਕਾਰਾਂ ਖੜ੍ਹੀਆਂ ਕਰ ਦਿੰਦੇ ਹਨ, ਇਸ ਨਾਲ ਦੁਕਾਨਦਾਰਾਂ ਦਾ ਕਾਰ ਮਾਲਕਾਂ ਨਾਲ ਅਕਸਰ ਝਗੜਾ ਰਹਿੰਦਾ ਹੈ, ਕਿਉਂਕਿ ਕਾਰ ਮਾਲਕ ਦੁਕਾਨਾਂ ਅੱਗੇ ਗੱਡੀ ਖੜੀ ਕਰਕੇ ਆਪ ਬਾਜ਼ਾਰਾਂ 'ਚ ਚਲੇ ਜਾਂਦੇ ਹਨ | ਦੂਜੇ ਪਾਸੇ ਨਗਰ ਕੌਂਸਲ ਵਲੋਂ ਨਹਿਰੂ ਪਾਰਕ ਵਿਖੇ ਪੱਕੀ ਕਾਰ ਪਾਰਕਿੰਗ ਬਣਾਉਣ ਦੇ ਬਾਵਜੂਦ ਲੋਕ ਉੱਥੇ ਗੱਡੀਆਂ ਪਾਰਕ ਨਹੀਂ ਕਰਦੇ | ਇਸ ਸੜਕ 'ਤੇ ਪੀਲੀਆਂ ਲਾਈਨਾਂ ਬਾਰੇ ਨਗਰ ਕੌਂਸਲ ਦੇ ਜੇ.ਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਵਲੋਂ ਬਣਾਈ ਹੈ ਤੇ ਉਹ ਹੀ ਇਸ ਬਾਰੇ ਜਾਣਕਾਰੀ ਦੇ ਸਕਦੇ ਹਨ | ਜਦੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਲਵਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਹ ਜਲਦ ਵਾਧੂ ਪੀਲੀ ਪੱਟੀ ਹਟਾ ਦੇਣਗੇ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਗੁਰਮਤਿ ਮੁਕਾਬਲੇ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਦੋਸ਼ੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।