ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪਿ੍ੰਸੀਪਲ ਐਸ.ਬੀ. ਨਾਯਰ ਦੀ ਅਗਵਾਈ ਹੇਠ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਪਿ੍ੰਸੀਪਲ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕÏਰ, ਕੁਲਦੀਪ ਕÏਰ, ਸਕੂਲ ਕੋਆਰਡੀਨੇਟਰਾਂ, ਮੁੱਖ ਲੜਕਾ ਜਗਮੀਤ ਸਿੰਘ, ਮੁੱਖ ਲੜਕੀ ਕਾਮਨੀ ਸਲਾਰੀਆ ਦੁਆਰਾ ਸ਼ਮਾ ਰÏਸ਼ਨ ਕਰਨ ਉਪਰੰਤ ਕੇਕ ਕੱਟਦਿਆਂ ਕੀਤੀ ਗਈ | 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਧੁਰ ਸ਼ਬਦ ਗਾਇਨ ਕੀਤਾ | ਇਸ ਉਪਰੰਤ ਜੁਗਰਾਜ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਸ਼ਬਦਾਵਲੀ ਰਾਹੀਂ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ 'ਜੀ ਆਇਆਂ' ਆਖਿਆ | ਪਰਨੀਤ ਕÏਰ ਅਤੇ ਜਸਨੀਤ ਕÏਰ ਦੁਆਰਾ ਸਟੇਜੀ ਕਾਰਵਾਈ ਨੂੰ ਅੱਗੇ ਤੋਰਦਿਆਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਮਾਡਲਿੰਗ ਕਰਵਾਈ ਗਈ | 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਦਿਲਚਸਪ ਡਾਂਸ ਪੇਸ਼ਕਸ਼ਾਂ ਨੇ ਸਾਰਿਆਂ ਦਾ ਮਨ ਮੋਹ ਲਿਆ | ਵਿਦਿਆਰਥੀਆਂ ਦੁਆਰਾ ਅਧਿਆਪਕਾਂ ਦੀ ਮਿਹਨਤ ਨੂੰ ਸਲਾਹੁੰਦਿਆਂ ਹੱਥ ਲਿਖਤ ਕਵਿਤਾਵਾਂ ਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ | 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਅਧਿਆਪਕਾਂ ਦੀ ਸਹਾਇਤਾ ਨਾਲ ਵੱਖ-ਵੱਖ ਖੇਡਾਂ ਖਿਡਾਈਆਂ ਗਈਆਂ | ਪ੍ਰੋਗਰਾਮ ਦੇ ਅਖੀਰਲੇ ਪੜਾਅ ਦÏਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮੁੱਚੇ ਸਕੂਲ ਅਤੇ 11ਵੀਂ ਜਮਾਤ ਦਾ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ | ਇਸ ਮÏਕੇ ਵਿਦਿਆਰਥੀਆਂ ਨੂੰ ਵੱਖ-ਵੱਖ ਟਾਈਟਲ ਦਿੱਤੇ ਗਏ | ਮਾਸਟਰ ਸੇਂਟ ਕਬੀਰ ਜਗਮੀਤ ਸਿੰਘ, ਮਿਸ ਸੇਂਟ ਕਬੀਰ ਹੁਨਰਪ੍ਰੀਤ ਕÏਰ, ਮਿਸਟਰ ਹੈਂਡਸਮ ਗਗਨਜੋਤ ਸਿੰਘ, ਮਿਸ ਕÏਨਫੀਡੈਂਟ ਜਸ਼ਨਪ੍ਰੀਤ ਕÏਰ, ਮਿਸ ਚਾਰਮਿੰਗ ਸੋਨਾਲੀ, ਮਾਸਟਰ ਡਿਲੀਜੈਂਟ ਪੁਨੀਤ ਕੁਮਾਰ, ਮਿਸ. ਡਿਲੀਜੈਂਟ ਖੁਸ਼ਪ੍ਰੀਤ ਕÏਰ, ਮਿਸ. ਇੰਟਲੈਕਚੁਅਲ ਕਾਮਨੀ ਸਲਾਰੀਆ, ਟਰਬਨ ਕਿੰਗ ਹਰਮਨਪ੍ਰੀਤ ਸਿੰਘ, ਯੂਰੀ ਐਵਾਰਡ ਰਿਤਿਕਾ ਅਤੇ ਨੈਲਸਨ, ਮਿਸ ਬਿਊਟੀਫੁੱਲ ਹੇਅਰ ਨਵਪ੍ਰੀਤ ਕÏਰ ਅਤੇ ਕੰਵਰਨੂਰ ਕÏਰ ਨੂੰ ਮਿਸ. ਐਲੀਗੈਂਟ ਦੇ ਨਾਂਅ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੁਆਰਾ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਸਮੁੱਚੇ ਵਿਦਿਆਰਥੀਆਂ ਲਈ ਖਾਣ-ਪੀਣ ਲਈ ਉਚੇਚਾ ਪ੍ਰਬੰਧ ਕੀਤਾ ਗਿਆ | ਇਸ ਮÏਕੇ ਮੈਡਮ ਮਨੂੰ, ਜਸਵਿੰਦਰ ਕÏਰ, ਨਿਸ਼ਾ ਸੱਗੜ, ਸੁਨੀਤ ਠਾਕੁਰ, ਸੁਮਿਤ ਰਤੁ ਉਚੇਚੇ ਰੂਪ ਵਿਚ ਹਾਜ਼ਰ ਸਨ |