17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੂਬਾ ਪੱਧਰੀ ਗਣਿਤ ਮੇਲੇ 'ਚ ਪੀ.ਐਮ. ਸ੍ਰੀ ਸ.ਕੰ.ਸ.ਸ.ਸ. ਸਕੂਲ ਕੈਂਪ ਬਟਾਲਾ-2 ਦੀ ਵਿਦਿਆਰਥਣ ਦਾ ਪਹਿਲਾ ਸਥਾਨ

ਅਜੀਤ ਡੈਸਕ 14-02-2026
ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਐਸ.ਸੀ.ਈ.ਆਰ.ਟੀ ਵਲੋਂ ਆਰ.ਏ.ਏ. ਅਧੀਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ (ਫਤਿਹਗੜ੍ਹ ਸਾਹਿਬ) ਵਿਖੇ ਕਰਵਾਏ ਗਏ ਰਾਜ ਪੱਧਰੀ ਗਣਿਤ ਮੇਲੇ ਵਿਚ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ-2 ਦੀ ਵਿਦਿਆਰਥਣ ਤਮੰਨਾ ਨੇ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ | ਉਸ ਦੇ ਨਵੀਨਤਾਕਾਰੀ ਮਾਡਲਾਂ ਅਤੇ ਗਣਿਤਿਕ ਹੁਨਰ ਦੀ ਖੂਬ ਸ਼ਾਲਾਘਾ ਕੀਤੀ ਗਈ, ਜਿਸ ਨਾਲ ਸੰਸਥਾ ਦਾ ਨਾਂਅ ਰੌਸ਼ਨ ਹੋਇਆ ਹੈ | ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਤਮੰਨਾ ਸਾਡੇ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ, ਜਿਹੜੀ ਕਿ ਹਰ ਖੇਤਰ ਵਿਚ ਅੱਗੇ ਹੈ ਅਤੇ ਜ਼ਿਲ੍ਹਾ ਪੱਧਰ 'ਤੇੇ ਵੀ ਚੰਗੇ ਸਥਾਨ ਹਾਸਲ ਕਰ ਚੁੱਕੀ ਹੈ | ਗਾਈਡ ਅਧਿਆਪਕ ਕੰਵਰਦੀਪ ਕੌਰ ਨੇ ਕਿਹਾ ਕਿ ਤਮੰਨਾ ਨੂੰ ਜੋ ਵੀ ਕੰਮ ਸੌਂਪਿਆ ਜਾਂਦਾ ਹੈ, ਉਹ ਉਸ ਨੂੰ ਬਹੁਤ ਹੀ ਤਨਦੇਹੀ, ਮਿਹਨਤ ਅਤੇ ਲਗਨ ਨਾਲ ਕਰਦੀ ਹੈ, ਜਿਸ ਦਾ ਨਤੀਜਾ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ | ਸਕੂਲ ਆਉਣ 'ਤੇ ਬੀ.ਐਨ.ਓ. ਬਟਾਲਾ-2 ਪਿ੍ੰਸੀਪਲ ਰਾਮ ਲਾਲ ਵਡਾਲਾ ਗ੍ਰੰਥੀਆਂ ਅਤੇ ਬੀ.ਆਰ.ਸੀ. ਰਜਿੰਦਰ ਸਿੰਘ, ਦੀਪਕ ਸੂਰੀ ਵਲੋਂ ਬੱਚੀ ਨੂੰ ਸੀਲਡ ਅਤੇ ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਨੇ ਸਕੂਲ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ | ਸ੍ਰੀ ਰਾਮ ਲਾਲ ਸਰਮਾ ਨੇ ਬੱਚਿਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਵਧੀਆ ਢੰਗ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ | ਬੀ.ਆਰ.ਸੀ. ਰਜਿੰਦਰ ਸਿੰਘ ਨੇ ਪੜ੍ਹਾਈ ਨੂੰ ਵੱਡੀ ਤਾਕਤ ਦੱਸਦਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਨੇ ਬੀ.ਐੱਨ.ਓ. ਅਤੇ ਬੀ.ਆਰ.ਸੀ. ਦਾ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਵੀ ਕੰਮ ਕਾਜ ਰੱਖਿਆ ਠੱਪ <br/> ਅਗਲੀ ਖ਼ਬਰ ਸਮੂਹ ਬੰਦੀ ਸਿੰਘਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ-ਕਰਨੈਲ ਸਿੰਘ ਪੀਰ ਮਹੁੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।