ਸੰਗਰੂਰ, 13 ਫਰਵਰੀ (ਧੀਰਜ ਪਸੋਰੀਆ) - ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਵੀ ਅਦਾਲਤੀ ਕੰਮਕਾਰ ਠੱਪ ਰੱਖਿਆ | ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਅਤੇ ਉਪ ਪ੍ਰਧਾਨ ਜਗਮੀਤ ਸਿੰਘ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਸਮਰਥਨ ਵਿਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਨੋ ਵਰਕ ਰੱਖਿਆ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਸੁਰਜੀਤ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ ਪਾਹਵਾ, ਅਮਨਜੋਤ ਸਿੰਘ ਪਾਹਵਾ, ਸੰਜੀਵ ਗੋਇਲ, ਬੇਅੰਤ ਸਿੰਘ ਛਾਜਲੀ, ਗੁਰਬਚਨ ਸਿੰਘ ਨਹਿਲ, ਸਤਵੀਰ ਸਿੰਘ ਮੰਡੇਰ, ਰਾਜਵੀਰ ਸਿੰਘ ਗਰੇਵਾਲ, ਅਜੇ ਪਾਲ ਸਿੰਘ ਅਕੋਈ, ਕੁਲਦੀਪ ਜੈਨ, ਰਣਧੀਰ ਸਿੰਘ ਭੰਗੂ, ਹਿਤੇਸ਼ ਜਿੰਦਲ, ਗੌਰਵ ਗਰਗ ਲਹਿਰਾ, ਗੁਰਪ੍ਰੀਤ ਸਿੰਘ ਚੱਠਾ, ਜਸਵੀਰ ਸਿੰਘ ਸਰਾਓ, ਗੁਰਿੰਦਰ ਪਾਲ ਕਰਤਾਰਪੁਰਾ, ਰਣਜੀਤ ਸਿੰਘ ਦਿਓਲ, ਐਮ ਏ ਸ਼ਾਹ ਜੱਗਾ ਮਲੇਰਕੋਟਲਾ, ਅਮਨਦੀਪ ਸਿੰਘ ਗਰੇਵਾਲ, ਇੰਦਰਪਾਲ ਸਿੰਘ ਧਾਂਦਲੀ, ਗੁਰਸੇਵਕ ਸਿੰਘ ਸਿੱਧੂ, ਮਨਪ੍ਰੀਤ ਸਿੰਘ ਨਮੋਲ, ਕੁਲਵਿੰਦਰ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਨ, ਚਮਕੌਰ ਸਿੰਘ ਲਿੱਟ, ਵਕੀਲ ਸਿੰਘ ਜਨਾਲ ਨੇ ਓਪਰੋਕਤ ਵਿਚਾਰਾਂ ਦੀ ਪੋ੍ਰੜ੍ਹਤਾ ਕੀਤੀ |