ਧੂਰੀ, 13 ਫਰਵਰੀ (ਧਾਂਦਰਾ) - ਆਪੇ੍ਰਸ਼ਨ ਪ੍ਰਹਾਰ ਟੂ ਤਹਿਤ ਡੀ.ਐਸ.ਪੀ. ਗੁਰਪ੍ਰੀਤ ਸਿੰਘ ਵਲੋਂ ਥਾਣਾ ਸਦਰ ਧੂਰੀ ਅੱਗੇ ਸੰਗਰੂਰ ਲੁਧਿਆਣਾ ਮੁੱਖ ਮਾਰਗ ਤੇ ਨਾਕਾ ਲਗਾ ਕੇ ਸਪੈਸ਼ਲ ਵਹੀਕਲ ਰੋਕ ਕੇ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਕਰਨਵੀਰ ਸਿੰਘ ਸੰਧੂ ਐਸ.ਐੱਚ.ਓ. ਥਾਣਾ ਸਦਰ ਧੂਰੀ ਅਤੇ ਜਸਵੀਰ ਸਿੰਘ ਤੂਰ ਐਸ.ਐੱਚ.ਓ. ਥਾਣਾ ਸਿਟੀ ਧੂਰੀ ਵੀ ਹਾਜ਼ਰ ਰਹੇ | ਇਸ ਮੌਕੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਪੇ੍ਰਸ਼ਨ ਪ੍ਰਹਾਰ ਟੂ ਤਹਿਤ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਅਨੁਸਾਰ 'ਗੈਂਗਸਟਰਾਂ 'ਤੇ ਵਾਰ' ਅਤੇ 'ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ' ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਾਰੀ ਰਹੇਗੀ ਹੈ | ਇਸ ਮੌਕੇ ਉਨ੍ਹਾਂ ਨਾਲ ਕਰਨਵੀਰ ਸਿੰਘ ਸੰਧੂ ਐਸ ਐੱਚ ਓ ਥਾਣਾ ਸਦਰ ਧੂਰੀ , ਜਸਵੀਰ ਸਿੰਘ ਤੂਰ ਐਸ ਐੱਚ ਓ ਥਾਣਾ ਸਿਟੀ ਧੂਰੀ ਅਤੇ ਏ ਐਸ ਆਈ ਮਿੱਠੂ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ |