ਧਾਰੀਵਾਲ, 13 ਫਰਵਰੀ (ਸਵਰਨ ਸਿੰਘ)-ਪੀੜਤ ਕਿਰਨ ਬਾਲਾ ਪਤਨੀ ਸੋਮ ਨਾਥ ਵਾਸੀ ਗੋਲਡਨ ਐਵੀਨਿਊ ਧਾਰੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਘਰ ਦੇ ਗੇਟ ਲਾਗੇ ਕੁਰਸੀ 'ਤੇ ਬੈਠੀ ਸੀ ਕਿ ਸਮਾਂ ਲਗਪਗ 1:00 ਵਜੇ ਦੁਪਹਿਰ ਇਕ ਮੋਟਰਸਾਈਕਲ 'ਤੇ 2 ਨੌਜਵਾਨ ਸਵਾਰ ਹੋ ਕੇ ਆਏ ਅਤੇ ਉਸ ਦੇ ਨਜ਼ਦੀਕ ਮੋਟਰਸਾਈਕਲ ਰੋਕ ਕੇ ਕਿਸੇ ਦਾ ਪਤਾ ਪੁੱਛਣ ਦੇ ਬਹਾਨੇ ਨਾਲ ਮੌਕਾ ਦੇਖ ਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਮਾਰ ਕੇ ਖੋਹ ਲਈਆਂ ਅਤੇ ਦੋਨੋਂ ਨੌਜਵਾਨ ਫਰਾਰ ਹੋ ਗਏ | ਪੁਲਿਸ ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਕਿਰਨ ਬਾਲਾ ਦੇ ਬਿਆਨਾਂ 'ਤੇ 2 ਅਣਪਛਾਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਗੁਰੂ ਕਰ ਦਿੱਤੀ |