ਗੁਰਦਾਸਪੁਰ, 13 ਫਰਵਰੀ (ਚੱਕਰਾਜਾ)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ 'ਸਾਡੇ ਬਜ਼ੁਰਗ ਸਾਡਾ ਮਾਣ' ਨਾਅਰੇ ਤਹਿਤ 17 ਫਰਵਰੀ ਨੂੰ ਕੁਸ਼ਟ ਆਸ਼ਰਮ ਦੀਨਾਨਗਰ ਵਿਖੇ ਲੱਗਣ ਵਾਲਾ ਕੈਂਪ ਮੁਲਤਵੀ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ: ਕਿਰਤਪ੍ਰੀਤ ਕੌਰ ਨੇ ਦੱਸਿਆ ਕਿ 17 ਫਰਵਰੀ ਨੂੰ ਦੀਨਾਨਗਰ ਵਿਖੇ ਲੱਗਣ ਵਾਲਾ ਕੈਂਪ ਪ੍ਰਬੰਧਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤਹਿਤ ਮੁਲਤਵੀ ਕੀਤਾ ਗਿਆ ਹੈ |