ਤਿੱਬੜ, 13 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਤਿੱਬੜ ਉਪ ਮੰਡਲ ਦੇ ਕਰਮਚਾਰੀ ਨੇ ਨਵਾਂ ਪਿੰਡ ਝਾਵਰ ਦੇ ਇਕ ਖਪਤਕਾਰ ਵਲੋਂ ਉਸ ਨੰੂ ਘਰ ਦੇ ਬਿਜਲੀ ਮੀਟਰ ਦੀ ਬਦਲੀ ਕਰਨ ਤੋਂ ਰੋਕਣ ਅਤੇ ਗਾਲੀ ਗਲੋਚ ਕਰਨ ਸਬੰਧੀ ਸ਼ਿਕਾਇਤ ਲਿਖਤੀ ਥਾਣਾ ਤਿੱਬੜ ਵਿਖੇ ਦਿੱਤੀ ਗਈ ਹੈ | ਜਿਸ ਵਿਚ ਉਸ ਨੇ ਕਿਹਾ ਕਿ ਬੀਤੇ ਦਿਨ ਅਧਿਕਾਰੀਆਂ ਦੇ ਹੁਕਮ ਅਨੁਸਾਰ ਇਕ ਖਪਤਕਾਰ ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਵਾਂ ਪਿੰਡ ਝਾਵਰ ਦੇ ਨੁਕਸਾਨੇ ਗਏ ਘਰੇਲੂ ਬਿਜਲੀ ਮੀਟਰ ਨੰੂ ਬਦਲਣ ਲਈ ਉਸ ਦੇ ਘਰ ਗਏ ਤਾਂ ਅੱਗੋਂ ਸਬੰਧਿਤ ਖਪਤਕਾਰ ਨੇ ਬਿਜਲੀ ਮੁਲਾਜ਼ਮਾਂ ਨੰੂ ਗਾਲੀ ਗਲੋਚ ਕਰਦਿਆਂ ਜਾਤੀ ਸੂਚਕ ਸ਼ਬਦਾਂ ਦੀ ਵੀ ਵਰਤੋਂ ਕੀਤੀ | ਲਾਈਨਮੈਨ ਸੁਰੇਸ਼ ਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਮੁਸ਼ਕਿਲ ਨਾਲ ਬਚਾਅ ਕਰਕੇ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ | ਐੱਸ. ਡੀ. ਓ. ਤਿੱਬੜ ਨੇ ਸਬੰਧਿਤ ਥਾਣਾ ਤਿੱਬੜ ਵਿਖੇ ਲਿਖਤੀ ਸ਼ਿਕਾਇਤ ਦੇ ਕੇ ਬਣਦੀ ਕਾਨੰੂਨੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ, ਪ੍ਰੇਮ ਸਿੰਘ ਸੁਲਤਾਨਪੁਰ, ਕਮਲਪ੍ਰੀਤ ਸਿੰਘ, ਦੇਵਰਾਜ ਹੰਸ, ਹਰੀ ਰਾਮ ਲੂਨਾ, ਕਸ਼ਮੀਰ ਸਿੰਘ, ਗੁਰਵੀਰ ਸਿੰਘ, ਸੁਸ਼ੀਲ ਕੁਮਾਰ, ਸੁਰੇਸ਼ ਕੁਮਾਰ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਅਜੇ ਕੁਮਾਰ, ਹਰਪਿੰਦਰ ਸਿੰਘ ਤੇ ਦਲਜੀਤ ਸਿੰਘ ਆਦਿ ਹਾਜ਼ਰ ਸਨ |