ਪਠਾਨਕੋਟ, 13 ਫਰਵਰੀ (ਸੰਧੂ)-ਸਟੇਟ ਫ਼ਰੰਟ ਦੇ ਸੱਦੇ 'ਤੇ ਪੈਨਸ਼ਨਰ ਜੋਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਵਿਚ ਏ. ਡੀ. ਸੀ. ਦਫ਼ਤਰ ਰਾਹੀਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ | ਵਫਦ ਵਿਚ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਡਾ: ਲੇਖਰਾਜ, ਮਾਸਟਰ ਸੱਤ ਪ੍ਰਕਾਸ਼, ਮੁੱਖ ਅਧਿਆਪਕ ਰਾਮਦਾਸ, ਚਮਨ ਗੁਪਤਾ, ਇਕਬਾਲ ਸਿੰਘ, ਸੁਖਵਿੰਦਰ ਸ਼ਰਮਾ ਅਤੇ ਅਸ਼ੋਕ ਮਹਾਜਨ ਵੀ ਮੌਜੂਦ ਸਨ | ਇਸ ਮੌਕੇ ਏ.ਡੀ.ਸੀ. ਸੰਜੀਵ ਸ਼ਰਮਾ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਅੱਜ ਹੀ ਉਨ੍ਹਾਂ ਦਾ ਮੰਗ ਪੱਤਰ ਸਰਕਾਰ ਨੂੰ ਪੁੱਜਦਾ ਕਰਨਗੇ | ਬਾਅਦ ਵਿਚ ਪ੍ਰੈਸ ਨੂੰ ਜਾਰੀ ਇਕ ਨੋਟ ਵਿਚ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਕਰੀਬ ਤਿੰਨ ਸਾਲ ਤੋਂ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਨਹੀਂ ਜਾਰੀ ਕੀਤੀ ਗਈ | ਨਰੇਸ਼ ਕੁਮਾਰ ਨੇ ਕਿਹਾ ਕਿ ਅੱਜ ਪੈਨਸ਼ਨਰਾਂ ਨੂੰ ਹੋਰ ਮਜ਼ਬੂਤ ਅਤੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸੰਘਰਸ਼ਮਈ ਹੋਣ ਦੀ ਲੋੜ ਹੈ | ਇਸ ਮੌਕੇ ਗੁਰਮੀਤ ਸਿੰਘ, ਯੁੱਧਵੀਰ ਸੈਣੀ, ਮਹਿੰਦਰਪਾਲ, ਸੀ.ਐਲ. ਭਗਤ, ਮੁੱਖ ਅਧਿਆਪਕ ਕੁਲਦੀਪ, ਬਲਦੇਵ ਸਿੰਘ ਅਤੇ ਤਰਸੇਮ ਕੁਮਾਰ ਵੀ ਹਾਜ਼ਰ ਸਨ |