17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਬਿ੍ਗੇਡੀਅਰ ਪ੍ਰਹਿਲਾਦ ਸਿੰਘ (ਸੇਵਾ ਮੁਕਤ) ਨੇ ਸਰਕਾਰੀ ਸਕੂਲ ਮੀਰਥਲ ਦੇ ਬੱਚਿਆਂ ਨੂੰ ਫ਼ੌਜ 'ਚ ਅਫ਼ਸਰ ਬਣਨ ਲਈ ਕੀਤਾ ਪ੍ਰੇਰਿਤ

ਅਜੀਤ ਡੈਸਕ 14-02-2026
ਘਰੋਟਾ 13 ਫਰਵਰੀ (ਸੰਜੀਵ ਗੁਪਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ ਵਿਚ ਗਾਈਡੈਂਸ ਤੇ ਕੌਂਸਲਿੰਗ ਇੰਚਾਰਜ ਸੁਨੀਤਾ ਅੱਤਰੀ ਅਤੇ ਸਕੂਲ ਗਾਈਡੈਂਸ ਤੇ ਕਾਉਂਸਲਰ ਰਣਬੀਰ ਸਿੰਘ ਦੀ ਪ੍ਰਧਾਨਗੀ ਹੇਠ ਕੈਰੀਅਰ ਗਾਈਡੈਂਸ ਤੇ ਕੌਂਸਲਿੰਗ ਬਾਰੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਯੂਨਾਈਟਿਡ ਫ਼ਰੰਟ ਆਫ ਐਕਸ-ਸਰਵਿਸਮੈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਿ੍ਗੇਡੀਅਰ ਪ੍ਰਹਿਲਾਦ ਸਿੰਘ (ਸੇਵਾ ਮੁਕਤ) ਤੇ ਉਪ ਪ੍ਰਧਾਨ ਕਰਨਲ ਹਰੀ ਸਿੰਘ ਨੇ ਆਪਣੀ ਟੀਮ ਸਮੇਤ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ 6ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਫ਼ੌਜ ਵਿਚ ਅਫ਼ਸਰ ਬਣਨ ਲਈ ਇਕ ਪੇ੍ਰਰਨਾਦਾਇਕ ਭਾਸ਼ਣ ਦਿੱਤਾ | ਉਨ•ਾਂ ਬੱਚਿਆਂ ਨੂੰ ਦੱਸਿਆ ਕਿ ਸਿਪਾਹੀ ਬਣਨਾ ਆਪਣੇ ਆਪ ਵਿਚ ਸਨਮਾਨ ਦੀ ਗੱਲ ਹੈ | ਅਸੀਂ ਸਾਰੇ ਦੇਸ਼ ਵਾਸੀ ਚੰਗੀ ਤਰ•ਾਂ ਜਾਣਦੇ ਹਾਂ ਕਿ ਫ਼ੌਜ ਦੀ ਸੇਵਾ ਨਾ ਸਿਰਫ਼ ਦੇਸ਼ ਦੀ ਸੇਵਾ ਹੈ, ਸਗੋਂ ਇਕ ਚੰਗਾ ਕਰੀਅਰ ਵੀ ਹੈ | ਬਿ੍ਗੇਡੀਅਰ ਸਾਹਿਬ ਨੇ ਬੱਚਿਆਂ ਨਾਲ ਸ਼ਖ਼ਸੀਅਤ ਵਿਕਾਸ, ਆਮ ਗਿਆਨ, ਅਫ਼ਸਰ ਵਰਗੇ ਗੁਣਾਂ, ਸਕਾਰਾਤਮਿਕ ਪਹੁੰਚ, ਮਨੋਬਲ ਉੱਚਾ ਰੱਖਣ ਤੇ ਲੀਡਰਸ਼ਿਪ ਗੁਣਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਬਹੁਤ ਸਾਰੇ ਬੱਚੇ ਫ਼ੌਜ ਵਿਚ ਸੇਵਾ ਕਰਨ ਦਾ ਸੁਪਨਾ ਦੇਖਦੇ ਹਨ, ਪਰ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਜ਼ਰੂਰੀ ਹੈ | ਉਨ੍ਹਾਂ ਬੱਚਿਆਂ ਨੂੰ ਅੱਠਵੀਂ ਜਮਾਤ ਤੋਂ ਹੀ ਆਪਣਾ ਵਿਕਾਸ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ | ਵਰਤਮਾਨ ਵਿਚ ਫ਼ੌਜ ਅਧਿਕਾਰੀ ਬਣਨ ਲਈ ਕਈ ਤਰ੍ਹਾਂ ਦੀਆਂ ਐਂਟਰੀਆਂ ਉਪਲੱਬਧ ਹਨ, ਜਿਵੇਂ ਕਿ ਐਨ.ਡੀ.ਏ., ਤਕਨੀਕੀ ਐਂਟਰੀ ਸਕੀਮ, ਯੂ.ਪੀ.ਐੱਸ.ਸੀ., ਐੱਨ.ਸੀ.ਸੀ. ਐਂਟਰੀ ਅਤੇ ਏ.ਸੀ.ਸੀ. | ਸਭ ਤੋਂ ਪਹਿਲਾਂ ਇਕ ਪ੍ਰਵੇਸ਼ ਪ੍ਰੀਖਿਆ ਹੁੰਦੀ ਹੈ ਅਤੇ ਇਸ ਨੰੂ ਪਾਸ ਕਰਨ ਤੋਂ ਬਾਅਦ ਸੇਵਾ ਚੋਣ ਬੋਰਡ ਦੁਆਰਾ ਸਰੀਰਕ, ਮਾਨਸਿਕ, ਆਮ ਗਿਆਨ, ਸਮੱਸਿਆ ਹੱਲ ਕਰਨ ਅਤੇ ਅਧਿਕਾਰੀ ਵਰਗੇ ਗੁਣਾਂ ਆਦਿ ਦੀ ਇਕ ਵਿਸਤਿ੍ਤ ਪ੍ਰੀਖਿਆ ਹੁੰਦੀ ਹੈ | ਲੈਕਚਰਾਰ ਵਿਮਲ ਕੁਮਾਰ ਡੋਗਰਾ ਨੇ ਸਟੇਜ ਸੰਚਾਲਨ ਕੀਤਾ | ਇਸ ਮੌਕੇ ਲੈਕਚਰਾਰ ਯਸ਼ੋਦਾ ਸ਼ਰਮਾ ਅਤੇ ਰੋਹਿਤ ਕੁਮਾਰ ਸਮੇਤ ਸਮੂਹ ਸਟਾਫ਼ ਮੌਜੂਦ ਸੀ |
ਪਿਛਲੀ ਖ਼ਬਰ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਕਿਨਾਰੇ ਬਣੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਲੋਕਾਂ 'ਚ ਪਾਇਆ ਜਾ ਰਿਹਾ ਭਾਰੀ ਰੋਸ ਅਗਲੀ ਖ਼ਬਰ ਪੈਨਸ਼ਨਰ ਜੋਇੰਟ ਫ਼ਰੰਟ ਨੇ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।