ਪਠਾਨਕੋਟ, 13 ਫਰਵਰੀ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਦੇ ਰੇਡੀਓ ਜੌਕੀ ਵਿਭਾਗ ਨੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਡਾ: ਪੰਕਜ ਮਾਲਾ ਦੀ ਅਗਵਾਈ ਹੇਠ ਵਿਸ਼ਵ ਰੇਡੀਓ ਦਿਵਸ ਦਾ ਆਯੋਜਨ ਕੀਤਾ | ਵਿਭਾਗ ਦੇ ਵਿਦਿਆਰਥੀਆਂ ਨੇ ਰੇਡੀਓ ਨਾਲ ਸਬੰਧਿਤ ਪੋਸਟਰ ਬਣਾਏ, ਜਿਨ੍ਹਾਂ ਨੇ ਇਨ੍ਹਾਂ ਪੋਸਟਰਾਂ ਰਾਹੀਂ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਰੇਡੀਓ ਜੋਕੀ ਇਕ ਸ਼ਕਤੀਸ਼ਾਲੀ ਮਾਧਿਅਮ ਹੈ | ਜਿਸ ਰਾਹੀਂ ਅੱਜ ਦੇ ਨੌਜਵਾਨ ਆਪਣਾ ਭਵਿੱਖ ਬਣਾ ਸਕਦੇ ਹਨ | ਡਾ: ਪੰਕਜ ਮਾਲਾ ਨੇ ਰੇਡੀਓ ਦੇ ਵਿਕਾਸ 'ਤੇ ਵੀ ਚਾਨਣਾ ਪਾਇਆ, ਇਹ ਦੱਸਦੇ ਹੋਏ ਕਿ ਇਸ ਦੀ ਖੋਜ ਇਤਾਲਵੀ ਵਿਗਿਆਨੀ ਮੈਕਰੋਨੀ ਨੇ 1904 ਵਿਚ ਕੀਤੀ ਸੀ | ਇਸ ਤੋਂ ਬਾਅਦ ਭਾਰਤ ਵਿਚ ਰੇਡੀਓ 1920 ਵਿਚ ਸ਼ੁਰੂ ਹੋਇਆ | ਆਲ ਇੰਡੀਆ ਰੇਡੀਓ 1936 ਵਿਚ ਸਥਾਪਿਤ ਕੀਤਾ ਗਿਆ ਸੀ | ਆਪਣੀ ਤਰੱਕੀ ਨੂੰ ਜਾਰੀ ਰੱਖਦੇ ਹੋਏ ਆਲ ਇੰਡੀਆ ਰੇਡੀਓ 1957 ਵਿਚ ਆਕਾਸ਼ਵਾਣੀ ਵਿਚ ਬਦਲ ਗਿਆ ਅਤੇ ਵਿਵਿਧ ਭਾਰਤੀ 1957 ਵਿਚ ਲਾਂਚ ਕੀਤਾ ਗਿਆ | ਅੱਜ ਅਸੀਂ ਜੋ ਰੇਡੀਓ ਦੇਖਦੇ ਹਾਂ ਉਹ ਇਕ ਵਿਕਸਿਤ ਰੂਪ ਹੈ | ਜਿਸ ਦੀ ਸਭ ਤੋਂ ਪ੍ਰਮੁੱਖ ਉਦਾਹਰਨ ਐਫ.ਐਮ. ਹੈ | ਇਸ ਮੌਕੇ ਡਾ: ਆਰਤੀ ਪਲਟਾ, ਪ੍ਰੋ: ਪੂਜਾ ਮਹਾਜਨ ਤੇ ਪ੍ਰੋ: ਅਰਚਨਾ ਲਾਹੌਰੀਆ ਮੌਜੂਦ ਸਨ |