ਨਰੋਟ ਮਹਿਰਾ, 13 ਫਰਵਰੀ (ਰਾਜ ਕੁਮਾਰੀ)-ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਪਿੰਡ ਤਰਗੜ੍ਹ ਵਿਚ ਚੱਲ ਰਹੇ ਸ੍ਰੀਮਦ ਭਾਗਵਤ ਕਥਾ ਦੇ ਸਪਤਾਹਿਕ ਪ੍ਰੋਗਰਾਮ ਦੌਰਾਨ ਹਾਜ਼ਰ ਹੋ ਕੇ ਨਤਮਸਤਕ ਹੋਏ | ਕਥਾ ਦੌਰਾਨ ਭਗਵਤ ਕਥਾ ਆਚਾਰੀਆ ਵਿਕਾਸ ਕਿ੍ਸ਼ਨ ਗਰਗ ਮਹਾਰਾਜ ਨੇ ਯਾਦਗਾਰ ਚਿੰਨ੍ਹ ਭੇਟ ਕਰਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅਸੀਂ ਬਹੁਤ ਹੀ ਭਾਗਾਂ ਭਰੇ ਲੋਕ ਹਾਂ ਕਿ ਸਾਨੂੰ ਇਸ ਸਪਤਾਹਿਕ ਸ੍ਰੀਮਦ ਭਾਗਵਤ ਕਥਾ ਦੌਰਾਨ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਜੋ ਕਿ ਸਮਾਜ ਅੰਦਰ ਲੋਕਾਂ ਵਿਚ ਭਾਈਚਾਰਾ ਅਤੇ ਏਕਤਾ ਬਣਾਈ ਰੱਖਦੇ ਹਨ ਅਤੇ ਸਾਨੂੰ ਧਰਮ ਦੇ ਨਾਲ ਜੋੜ ਕੇ ਰੱਖਦੇ ਹਨ | ਉਨ੍ਹਾਂ ਇਸ ਮੌਕੇ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਨ ਵਾਲੀ ਕਮੇਟੀ ਨੂੰ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ |