ਧਾਰਕਲਾਂ, 13 ਫਰਵਰੀ (ਨਰੇਸ਼ ਪਠਾਨੀਆ)-ਧਾਰਕਲਾਂ ਦੇ ਪਿੰਡ ਸਾਰਟੀ ਫੰਗੋਤਾ ਵਿਖੇ ਸਥਿਤ ਮੰਦਿਰ ਮਾਤਾ ਟਿੱਕਰਾਂ ਵਾਲੀ 'ਚ 17 ਫਰਵਰੀ ਨੰੂ 17ਵੇਂ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ | ਆਯੋਜਕ ਸੁਭਾਸ਼ ਵਰਮਾ ਕਾਕਾ, ਬੱਬਲੂ, ਹਨੀ ਅਤੇ ਸੰਨੀ ਆਦਿ ਨੇ ਦੱਸਿਆ ਕਿ ਇਹ ਭੰਡਾਰਾ ਉਨ੍ਹਾਂ ਦੇ ਪਰਿਵਾਰ ਵਲੋਂ ਹਰ ਸਾਲ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ 16 ਫਰਵਰੀ ਨੰੂ ਮੰਦਿਰ ਵਿਚ ਜਾਗਰਨ ਰਾਤ 9 ਵਜੇ ਹੋਵੇਗਾ ਅਤੇ 17 ਫਰਵਰੀ ਨੰੂ ਸਵੇਰੇ 9 ਤੋਂ 11 ਵਜੇ ਹਵਨਯੱਗ, ਦੁਪਹਿਰ 11 ਵਜੇ ਤੋਂ ਸ਼ਾਮ 6 ਵਜੇ ਤੱਕ ਭਜਨ ਕੀਰਤਨ ਕੀਤਾ ਜਾਵੇਗਾ ਅਤੇ ਭੰਡਾਰਾ ਦੁਪਹਿਰ 12 ਤੋਂ 5:30 ਵਜੇ ਸ਼ਾਮ ਤੱਕ ਹੋਵੇਗਾ | ਉਨ੍ਹਾਂ ਅਪੀਲ ਕੀਤੀ ਕਿ ਸਮੂਹ ਧਾਰ ਬਲਾਕ ਨਿਵਾਸੀ ਇਸ ਵਿਸ਼ਾਲ ਸਮਾਗਮ ਵਿਚ ਜ਼ਰੂਰ ਸ਼ਾਮਿਲ ਹੋਣ |