16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਭੇਡ ਬੱਕਰੀਆਂ ਦੇ ਚਾਰੇ ਖ਼ਾਤਰ ਦਰਖਤਾਂ 'ਤੇ ਚਲਾਇਆ ਜਾ ਰਿਹਾ ਦਾਤਰ, ਵਿਭਾਗ ਸੁੱਤਾ ਗਹਿਰੀ ਨੀਂਦ

ਅਜੀਤ ਡੈਸਕ 14-02-2026
ਮਾਧੋਪੁਰ, 13 ਫਰਵਰੀ (ਮਹਿਰਾ)-ਪਹਾੜਾਂ 'ਚ ਬਰਫ਼ ਪੈਣ ਕਾਰਨ ਸਰਦੀਆਂ ਵਿਚ ਗੱਦੀ (ਬਕਰਵਾਲ) ਆਪਣੇ ਭੇਡਾਂ ਬੱਕਰੀਆਂ ਲੈ ਕੇ ਮੈਦਾਨੀ ਖੇਤਰਾਂ ਵਿਚ ਆ ਜਾਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਕੋਲ ਚਾਰੇ ਦਾ ਕੋਈ ਖ਼ਾਸ ਪ੍ਰਬੰਧ ਨਾ ਹੋਣ ਕਰਕੇ ਉਹ ਜੰਗਲਾਤ ਵਿਭਾਗ ਵਲੋਂ ਲਗਾਏ ਕੀਮਤੀ ਦਰੱਖਤਾਂ 'ਤੇ ਆਪਣੇ ਦਾਤਰ ਚਲਾ ਕੇ ਜੰਗਲਾਤ ਵਿਭਾਗ ਦੇ ਕੀਮਤੀ ਰੁੱਖਾਂ ਦੀਆਂ ਵੱਡੀਆਂ-ਵੱਡੀਆਂ ਟਾਹਣੀਆਂ ਨੂੰ ਦਾਤਰ ਨਾਲ ਕੱਟ ਕੇ ਭੇਡ ਬੱਕਰੀਆਂ ਦਾ ਚਾਰਾ ਬਣਾ ਰਹੇ ਹਨ, ਜਿਸ ਕਾਰਨ ਜੰਗਲਾਤ ਵਿਭਾਗ ਅਤੇ ਨਹਿਰੀ ਵਿਭਾਗ ਦੇ ਕੀਮਤੀ ਰੁੱਖਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ | ਜ਼ਿਕਰਯੋਗ ਹੈ ਕਿ ਪਹਾੜਾਂ 'ਚ ਬਰਫ਼ ਪੈਣ ਕਾਰਨ ਗੱਦੀ ਨਵੰਬਰ, ਦਸੰਬਰ ਮਹੀਨੇ ਵਿਚ ਮਾਧੋਪੁਰ ਖੇਤਰ ਵਿਚ ਆ ਜਾਂਦੇ ਹਨ, ਜਿਸ ਤੋਂ ਬਾਅਦ ਮਾਧੋਪੁਰ ਤੋਂ ਸੁਜਾਨਪੁਰ ਨੂੰ ਜਾਂਦੀ ਨਹਿਰ ਦੇ ਕਿਨਾਰੇ ਜੰਗਲਾਤ ਵਿਭਾਗ ਦਾ ਭਾਰੀ ਤਾਦਾਦ 'ਚ ਫੈਲਿਆ ਜੰਗਲ ਹੈ | ਜਿਸ ਵਿਚ ਇਹ ਗੱਦੀ ਅਪਣਾ ਰੈਣ ਬਸੇਰਾ ਕਰਦੇ ਹਨ, ਉੱਥੇ ਹੀ ਇਸ ਜੰਗਲ ਨੂੰ ਕੱਟ ਕੇ ਭਾਰੀ ਨੁਕਸਾਨ ਪਹੁੰਚਾ ਰਹੇ ਹਨ | ਮਾਧੋਪੁਰ ਤੋਂ ਸੁਜਾਨਪੁਰ ਤੱਕ ਫੈਲੇ ਜੰਗਲ ਨੂੰ ਗੱਦੀਆਂ ਵਲੋਂ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ | ਪਰ ਜੰਗਲਾਤ ਵਿਭਾਗ ਗਹਿਰੀ ਨੀਂਦ ਸੁੱਤਾ ਪਿਆ ਹੈ ਅਤੇ ਇਹ ਗੱਦੀ ਰੋਜ਼ਾਨਾ ਹੀ ਰੁੱਖਾਂ ਨੂੰ ਲਗਾਤਾਰ ਕੱਟ ਰਹੇ ਹਨ | ਜਦੋਂ ਇਸ ਸਬੰਧੀ ਵਿਭਾਗ ਦੇ ਅਫ਼ਸਰਾਂ ਨਾਲ ਗੱਲ ਕਰੋ ਤਾਂ ਉਹ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਦੇ |
ਪਿਛਲੀ ਖ਼ਬਰ ਜੁਆਇੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਹੜ੍ਹਾਂ ਦੌਰਾਨ ਮਾਰੇ ਗਏ 7 ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।