ਕਲਾਨੌਰ, 14 ਫਰਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ 15 ਫਰਵਰੀ ਨੂੰ ਮੇਲਾ ਮਹਾਂਸ਼ਿਵਰਾਤਰੀ ਕਰਵਾਇਆ ਜਾ ਰਿਹਾ ਹੈ | ਅੱਜ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਉਪਰੰਤ ਪੂਜਾ, ਆਰਤੀ ਕੀਤੀ ਗਈ | ਉਪਰੰਤ ਭਗਵਾਨ ਸ਼ੰਕਰ ਦੇ ਜੈਕਾਰਿਆਂ ਨਾਲ ਕਲਾਨੌਰ ਦੀ ਪ੍ਰਕਰਮਾ ਲਈ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਸ ਯਾਤਰਾ 'ਚ ਧਾਰਮਿਕ ਸਥਾਨਾਂ ਦੇ ਸੇਵਾਦਾਰ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਤੇ ਭਗਤਾਂ ਵਲੋਂ ਸ਼ਿਰਕਤ ਕੀਤੀ ਗਈ | ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ 'ਚੋਂ ਆਰੰਭ ਹੋ ਕੇ ਬੱਸ ਅੱਡਾ, ਸ਼ਹੀਦ ਭਗਤ ਸਿੰਘ ਗੇਟ, ਨਵਾਂ ਕੱਟੜਾ ਮੁਹੱਲਾ, ਬਾਲਮੀਕ ਮੁਹੱਲਾ, ਤਹਿਸੀਲ ਕੰਪਲੈਕਸ ਚੌਂਕ ਮਾਰਗ ਅਤੇ ਮੇਨ ਬਾਜ਼ਾਰ 'ਚੋਂ ਹੁੰਦੀ ਹੋਈ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ | ਇਸ ਸ਼ੋਭਾ ਯਾਤਰਾ 'ਚ ਭਜਨ ਮੰਡਲੀਆਂ ਵਲੋਂ ਭਗਵਾਨ ਸ਼ੰਕਰ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਸੰਗਤਾਂ ਲਈ ਥਾਂ-ਥਾਂ 'ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਸ਼ਿਵਾਲਾ ਸ਼ਿਵ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਖੁੱਲਰ ਨੇ ਦੱਸਿਆ ਕਿ ਮੇਲਾ ਮਹਾਂਸ਼ਿਵਰਾਤਰੀ ਦੇ ਮੱਦੇਨਜ਼ਰ ਸੰਗਤਾਂ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਹਨ ਅਤੇ ਦਰਸ਼ਨਾਂ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਸੰਗਤਾਂ ਕੋਲੋਂ ਮੇਲਾ ਮਹਾਂ ਸ਼ਿਵਰਾਤਰੀ 'ਚ ਸਹਿਯੋਗ ਦੀ ਮੰਗ ਕੀਤੀ ਹੈ | ਇਸ ਮੌਕੇ ਵਿਜੇ ਸੇਠੀ, ਹੰਸ ਰਾਜ, ਕਸ਼ਮੀਰੀ ਸ਼ੈਰੀ ਸਿੰਘ, ਗੋਪਾਲ ਬਲਹੋਤਰਾ, ਸੰਜੀਵ ਕੁਮਾਰ ਤੁੱਲੀ, ਰਾਘਵ ਬੇਦੀ, ਪੰਕਜ਼ ਜੋਸ਼ੀ, ਕੇਵਲ ਕ੍ਰਿਸ਼ਨ ਸ਼ਰਮਾ, ਬੋਵੀ ਵਿੱਗ, ਕੁਲਵਿੰਦਰ ਲਾਡਾ, ਸਰਪੰਚ ਮਨਦੀਪ ਸਿੰਘ ਬੁਲਾਰੀਆ, ਸਰਪੰਚ ਜਤਿੰਦਰ ਕੁਮਾਰ ਗੋਰਾ, ਲਲਿਤ ਸ਼ਰਮਾ ਸਰਪੰਚ, ਕਾਕਾ ਖੁੱਲਰ, ਹੈਪੀ ਪਨਸੋਤਰਾ, ਬੱਬਲ ਤੁੱਲੀ, ਸਾਬੀ ਅਗਰਵਾਲ, ਮੰਗਾ ਸ਼ਰਮਾ, ਜਸਵਿੰਦਰ ਸਿੰਘ, ਪਵਨ ਸ਼ਰਮਾ, ਹੀਰਾ ਲਾਲ, ਚੈਂਚਲ ਕੁਮਾਰ, ਗੌਰਵ ਬਲਹੋਤਰਾ, ਸੁਭਾਸ਼ ਕੁਮਾਰ, ਰਜਨੀਸ਼ ਸ਼ਰਮਾ, ਜਨਕ ਰਾਜ ਖੁੱਲਰ, ਹਰੀ ਪ੍ਰਸ਼ਾਦ, ਰਜਿੰਦਰ ਸ਼ਰਮਾ, ਬਿੱਟੂ ਸੁੰਦਰਪੁਰੀਆ, ਬਾਊ ਕੁਮਾਰ, ਜਨਕ ਭਾਰਲ, ਵਿਕਾਸ ਜੋਸ਼ੀ, ਨਿਤਿਨ ਜੋਸ਼ੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਰਹੀਆਂ |