18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ਼ਿਵ ਮੰਦਰ ਨਤਮਸਤਕ ਹੋਣ 'ਤੇ ਜਤਿੰਦਰ ਕੌਰ ਰੰਧਾਵਾ ਤੇ ਉਦੇਵੀਰ ਰੰਧਾਵਾ ਦਾ ਸਨਮਾਨ

ਅਜੀਤ ਡੈਸਕ 15-02-2026
ਕਲਾਨੌਰ, 14 ਫਰਵਰੀ (ਪੁਰੇਵਾਲ)-ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਿਰ 'ਚ ਹੋਣ ਵਾਲੇ ਮੇਲਾ ਮਹਾਂਸ਼ਿਵਰਾਤਰੀ ਦੌਰਾਨ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਅਤੇ ਪੁੱਤਰ ਉਦੇਵੀਰ ਸਿੰਘ ਰੰਧਾਵਾ ਸ਼ਿਵ ਮੰਦਿਰ 'ਚ ਨਤਮਸਤਕ ਹੋਏ | ਇਸ ਦੌਰਾਨ ਰੰਧਾਵਾ ਪਰਿਵਾਰ ਵਲੋਂ ਮੰਦਿਰ ਦੇ ਅੰਦਰ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾਂ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਮੰਦਿਰ ਪਹੁੰਚਣ 'ਤੇ ਸ਼ਿਵਾਲਾ ਸ਼ਿਵ ਜੀ ਮਹਾਰਾਜ ਪ੍ਰਬੰਧਕ ਕਮੇਟੀ ਵਲੋਂ ਰੰਧਾਵਾ ਪਰਿਵਾਰ ਦਾ ਸਵਾਗਤ ਕੀਤਾ, ਉਪਰੰਤ ਕਮੇਟੀ ਵਲੋਂ ਬੀਬੀ ਜਤਿੰਦਰ ਕੌਰ ਰੰਧਾਵਾ ਤੇ ਉਦੇਵੀਰ ਸਿੰਘ ਰੰਧਾਵਾ ਨਾਲ ਵਿਚਾਰ ਚਰਚਾ ਕੀਤੀ | ਕਮੇਟੀ ਵਲੋਂ ਬੀਬੀ ਰੰਧਾਵਾ ਤੇ ਉਦੇਵੀਰ ਰੰਧਾਵਾ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਬੀਬੀ ਰੰਧਾਵਾ ਤੇ ਉਦੇਵੀਰ ਰੰਧਾਵਾ ਨੇ ਦੱਸਿਆ ਕਿ ਰੰਧਾਵਾ ਪਰਿਵਾਰ ਦੀ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਅਥਾਹ ਆਸਥਾ ਹੈ, ਜਿਸ ਕਾਰਨ ਉਹ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ | ਉਨ੍ਹਾਂ ਸੰਗਤਾਂ ਨੂੰ ਮੇਲਾ ਮਹਾਂਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪ੍ਰਧਾਨ ਅਮਰਜੀਤ ਖੁੱਲਰ, ਹੰਸ ਰਾਜ, ਸੁਰਿੰਦਰ ਵਰਮਾ, ਅਸ਼ਵਨੀ ਮਹਾਜਨ, ਬੋਵੀ ਵਿੱਗ, ਜੀਆ ਲਾਲ, ਰਾਜੇਸ਼ ਕੁਮਾਰ ਟੋਨੀ ਸੱਚਰ, ਰਜਨੀਸ਼ ਸ਼ਰਮਾ ਨੋਨੀ, ਸ਼ੈਰੀ ਸਿੰਘ, ਸੁੱਖਾ ਮੱਲ੍ਹੀ, ਗੋਪੀ ਬਲਹੋਤਰਾ, ਮੋਨੂੰ ਸ਼ਰਮਾ, ਤਰਸੇਸ ਸਿਆਣਾ, ਜਨਕ ਰਾਜ ਖੁੱਲਰ, ਅਸ਼ੋਕ ਕੋਹਲੀ, ਦਮਨ ਕਾਹਲੋਂ, ਅਰੁਣ ਮਾਹਲਾ, ਰਾਮੇਸ਼ ਕੁਮਾਰ ਬੀਂਡਾ, ਪੰਕਜ ਜੋਸ਼ੀ, ਕੁਲਵਿੰਦਰ ਲਾਡਾ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਵਿਖੇ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਅਗਲੀ ਖ਼ਬਰ ਸ਼ਾਹਬਾਦ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।