ਬਟਾਲਾ, 14 ਫਰਵਰੀ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜੀਏਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਏਕਤਾ ਭੰਡਾਰੀ (ਪ੍ਰੋਗਰਾਮ ਕੋਆਰਡੀਨੇਟਰ) ਤੇ ਮਿਸ ਰਣਜੀਤ ਕੌਰ ਪ੍ਰੋਗਰਾਮ ਕਨਵੀਨਰ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿਖੇ ਸਾਨਦਾਰ ਵਿਦਾਇਗੀ ਸਮਾਰੋਹ ਕੀਤਾ ਗਿਆ | ਇਹ ਸਿਰਜਣਾਤਮਕ ਵਿਚਾਰਾਂ, ਸੰਗੀਤ, ਗਿਆਨ ਭਰਪੂਰ ਸਜਾਵਟ ਅਤੇ ਵਿਦਿਆਰਥਣਾਂ ਦੇ ਵਿਸ਼ੇਸ਼ ਪ੍ਰਦਰਸ਼ਨਾਂ ਨਾਲ ਭਰਿਆ ਇਕ ਆਨੰਦਮਈ ਦਿਨ ਸੀ | ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਨ ਨਾਲ ਹੋਈ | ਉਪਰੰਤ ਸੋਲੋ ਡਾਂਸ, ਗਰੁੱਪ ਡਾਂਸ ਅਤੇ ਭੰਗੜਾ ਆਦਿ ਦੁਆਰਾ ਵਿਦਿਆਰਥਣਾਂ ਨੇ ਆਪਣੀ ਕਲਾ ਦਾ ਭਰਪੂਰ ਪ੍ਰਦਰਸ਼ਨ ਕੀਤਾ | ਇਸ ਪੋ੍ਰਗਰਾਮ ਵਿਚ ਮਾਡਲਿੰਗ ਖਿੱਚ ਦਾ ਕੇਦਾਰ ਰਹੀ, ਜਿਸ ਵਿਚ ਮਾਨਿਆ ਨੇ ਮਿਸ ਕਾਲਜੀਏਟ ਦਾ ਖਿਤਾਬ ਹਾਸਿਲ ਕੀਤਾ | ਨਵਨੀਤ ਕੌਰ ਫਸਟ ਰਨਰਅਪ, ਪ੍ਰਦੀਪ ਕੌਰ ਸੈਕਿੰਡ ਰਨਰਅਪ ਰਹੀ | ਮੋਹਦੀਪ ਕੌਰ ਨੇ ਮਿਸ ਕੈਟਵਾਅਕ, ਗੁਰਸਿਮਰਨ ਕੌਰ ਨੇ ਮਿਸ. ਰੈਵਿਸਿੰਗ ਅਤੇ ਮਹਿਕਦੀਪ ਕੌਰ ਨੇ ਬਿਊਟੀ ਵਿਦ ਬਰੇਨਜ਼ ਦਾ ਖਿਤਾਬ ਹਾਸਲ ਕੀਤਾ | ਮਾਡਲਿੰਗ ਵਿਚ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਦੀਪਤੀ ਕਾਂਡਾ ਅਤੇ ਡਾ. ਹਰਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸੀ ਦੱੁਗਲ ਨੇ ਵਿਦਿਆਰਥਣਾਂ ਨੂੰ ਜੀਵਨ ਵਿਚ ਤਰੱਕੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਅਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਸਮੁੱਚੇ ਸਟਾਫ ਮੈਂਬਰਾਂ ਨੂੰ ਸਮਾਰੋਹ ਦੇ ਸਫਲਤਾ ਪੂਰਵਕ ਆਯੋਜਨ ਲਈ ਵਧਾਈ ਦਿੱਤੀ |