19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਕਿ੍ਸ਼ਨ ਮਿਸ਼ਨ ਟਰੱਸਟ ਉਦਾਸੀਨ ਆਸ਼ਰਮ ਵਲੋਂ ਸ਼ਿਵਰਾਤਰੀ ਮੌਕੇ ਸਮਾਗਮ

ਅਜੀਤ ਡੈਸਕ 15-02-2026
ਪਠਾਨਕੋਟ, 14 ਫਰਵਰੀ (ਸੰਧੂ)-ਕਿ੍ਸ਼ਨ ਮਿਸ਼ਨ ਟਰੱਸਟ ਉਦਾਸੀਨ ਆਸ਼ਰਮ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਨੇ ਪ੍ਰਧਾਨ ਡਾ: ਐਮ.ਐਲ ਅੱਤਰੀ ਅਤੇ ਜਨਰਲ ਡਾਇਰੈਕਟਰ ਵਿਜੇ ਪਾਸੀ ਦੀ ਨਿਗਰਾਨੀ ਹੇਠ ਮਹਾਂ ਸ਼ਿਵਰਾਤਰੀ ਸਬੰਧੀ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਮੌਕੇ ਸਵਾਮੀ ਸ਼ਰਨਾਨੰਦ ਮਹਾਰਾਜ ਨੇ ਸਵੇਰੇ ਆਸ਼ਰਮ ਵਿਚ ਇਕ ਹਵਨ ਯੱਗ ਅਤੇ ਸਤਿਸੰਗ ਕੀਤਾ, ਜਿਸ ਵਿਚ ਸੈਂਕੜੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ | ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਆਰਤੀ ਵਿਚ ਹਿੱਸਾ ਲਿਆ | ਅੰਤ ਵਿਚ ਸਵਾਮੀ ਸ਼ਰਨਾਨੰਦ ਮਹਾਰਾਜ ਦੀ ਦੇਖਰੇਖ ਹੇਠ ਵਿਸ਼ਾਲ ਲੰਗਰ ਲਗਾਇਆ ਗਿਆ | ਇਸ ਮੌਕੇ ਡਾਇਰੈਕਟਰ ਵਿਜੇ ਪਾਸੀ, ਡਾ: ਮੋਹਨ ਲਾਲ ਅੱਤਰੀ, ਸੁਨੀਲ ਮਹਾਜਨ, ਵਿਜੇ ਰਾਣਾ ਅਤੇ ਪਿ੍ੰਸੀਪਲ ਰਾਮ ਮੂਰਤੀ ਸ਼ਰਮਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ | ਇਸ ਮੌਕੇ ਚੇਅਰਮੈਨ ਵਿਜੇ ਰਾਣਾ, ਪ੍ਰਧਾਨ ਡਾ: ਐਸ.ਕੇ.ਅਤਰੀ, ਡਾਇਰੈਕਟਰ ਰਵੀ ਸ਼ਰਮਾ, ਸਰਪ੍ਰਸਤ ਅਸ਼ੋਕ ਸ਼ਰਮਾ, ਸੁਨੀਲ ਮਹਾਜਨ, ਰਾਮ ਮੂਰਤੀ ਸ਼ਰਮਾ, ਮਨੋਜ ਰੈਨਾ, ਰਾਕੇਸ਼ ਖੰਨਾ ਅਤੇ ਰਮਨ ਕੁਮਾਰ ਤੋਂ ਇਲਾਵਾ ਮਹੰਤ ਮੋਹਿਤਾਨੰਦ ਉਦਾਸੀਨ, ਅਨਮੋਲ ਦਾਸ, ਵਿੱਕੀ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਤਸਕਰ ਦੇ ਘਰ ਚੱਲਿਆ ਪ੍ਰਸ਼ਾਸਨ ਦਾ ਹਥੌੜਾ ਅਗਲੀ ਖ਼ਬਰ ਆਦਰਸ਼ ਭਾਰਤੀ ਮਹਾਂਵਿਦਿਆਲਿਆ ਨੇ ਮਹਾਨ ਕ੍ਰਾਂਤੀਕਾਰੀ ਸਰੋਜਨੀ ਨਾਇਡੂ ਦੀ ਜਨਮ ਵਰ੍ਹੇਗੰਢ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।