19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਸ਼ਾ ਤਸਕਰ ਦੇ ਘਰ ਚੱਲਿਆ ਪ੍ਰਸ਼ਾਸਨ ਦਾ ਹਥੌੜਾ

ਅਜੀਤ ਡੈਸਕ 15-02-2026
ਪਠਾਨਕੋਟ, 14 ਫਰਵਰੀ (ਵਿਨੋਦ)-ਪਠਾਨਕੋਟ ਦੇ ਸ਼ੈਲੀਆਂ ਕੁੱਲੀਆਂ ਮੁਹੱਲੇ ਵਿਚ ਇਕ ਨਸ਼ਾ ਤਸਕਰ ਦੇ ਘਰ ਪ੍ਰਸ਼ਾਸਨ ਦਾ ਹਥੌੜਾ ਚਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ ਹੱੈਡ ਕੁਆਰਟਰ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ੈਲੀਆਂ ਕੁੱਲੀਆਂ ਮੁਹੱਲੇ ਵਿਚ ਮਾਨਵ ਉਰਫ ਮੁੰਨੂ ਨਾਂਅ ਦੇ ਵਿਅਕਤੀ ਉੱਪਰ ਐਨ.ਡੀ.ਪੀ.ਸੀ ਐਕਟ ਅਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਹਨ ਜੋ ਪੰਜ ਮਹੀਨੇ ਤੋਂ ਜੇਲ ਵਿਚ ਹੈ ਅਤੇ ਸਰਕਾਰ ਤੇ ਨਗਰ ਨਿਗਮ ਦੀ ਗਾਈਡ ਲਾਈਨ ਅਨੁਸਾਰ ਉਕਤ ਤਸਕਰ ਦੇ ਘਰ ਦੀ ਗੈਰ ਕਾਨੂੰਨੀ ਉਸਾਰੀ ਨੂੰ ਤੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਤਸਕਰੀ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਸਖਤ ਕਾਰਵਾਈਆਂ ਹੁੰਦੀਆਂ ਰਹਿਣਗੀਆਂ | ਉਨਾਂ ਵਲੋਂ ਅਪਰਾਧੀਆਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਜਿਹੜੇ ਵੀ ਲੋਕ ਨਸ਼ਾ ਤਸਕਰੀ ਤੇ ਅਪਰਾਧੀ ਗਤੀਵਿਧੀਆਂ ਵਿਚ ਲੱਗੇ ਹੋਏ ਹਨ, ਉਹ ਇਹ ਇਲਾਕਾ ਛੱਡ ਦੇਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ ਨਛੱਤਰ ਸਿੰਘ, ਐਸ.ਐਚ.ਓ ਮਨਦੀਪ ਸਲਗੋਤਰਾ, ਏ.ਟੀ.ਪੀ ਰਾਕੇਸ਼ ਕੁਮਾਰ, ਬਿਲਡਿੰਗ ਇੰਸਪੈਕਟਰ ਡੋਗਰਾ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ |
ਪਿਛਲੀ ਖ਼ਬਰ ਸ਼ਹੀਦ ਬਜੀਰ ਰਾਮ ਸਿੰਘ ਪਠਾਨੀਆ ਦੇ ਸਮਾਗਮ 'ਚ ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਕਿ੍ਸ਼ਨ ਮਿਸ਼ਨ ਟਰੱਸਟ ਉਦਾਸੀਨ ਆਸ਼ਰਮ ਵਲੋਂ ਸ਼ਿਵਰਾਤਰੀ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।