ਧਾਰ ਕਲਾਂ, 14 ਫਰਵਰੀ (ਨਰੇਸ਼ ਪਠਾਨੀਆ)-ਧਾਰ ਕਲਾਂ ਦੇ ਪਿੰਡ ਡੱਲਾ ਵਿਖੇ ਸਥਿਤ ਸ਼ਹੀਦ ਬਜੀਰ ਰਾਮ ਸਿੰਘ ਪਠਾਨੀਆ ਕਰਮ ਭੂਮੀ ਦੇ ਸ਼ਕਤੀ ਸਥਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਾਰ ਕਲਾਂ ਅਤੇ ਸ਼ਹੀਦ ਰਾਮ ਸਿੰਘ ਪਠਾਨੀਆ ਮੈਮੋਰੀਅਲ ਕਮੇਟੀ ਡੱਲਾ ਵਲੋਂ ਸਾਂਝੇ ਤੌਰ 'ਤੇ ਵਿਸ਼ਾਲ ਸਮਾਗਮ ਕਰਵਾਇਆ | ਜਿਸ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਅਤੇ ਉਪ ਪ੍ਰਧਾਨ ਪੰਜਾਬ ਤੇ ਚੇਅਰਮੈਨ ਪੰਜਾਬ ਕਲਿਆਣ ਬੋਰਡ ਸਵਰਨ ਸਲਾਰੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |ੇ ਦੋਨਾਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਸਮਾਗਮ ਦੌਰਾਨ ਬੁਲਾਰਿਆਂ ਨੇ ਸ਼ਹੀਦ ਬਜੀਰ ਰਾਮ ਸਿੰਘ ਪਠਾਨੀਆ ਦੇ ਜੀਵਨ 'ਤੇ ਚਾਨਣਾ ਪਾਇਆ | ਚੇਅਰਮੈਨ ਸਵਰਨ ਸਲਾਰੀਆ ਨੇ ਕਿਸਾਨ ਸੰਘਰਸ਼ ਕਮੇਟੀ ਧਾਰ ਕਲਾਂ ਦੇ ਮੈਂਬਰਾਂ ਨੰੂ ਭਰੋਸਾ ਦਿੱਤਾ ਕਿ ਬਹੁਤ ਜਲਦ ਕਿਸਾਨਾਂ ਦੀ ਜੋ 17500 ਏਕੜ ਜ਼ਮੀਨ ਗੈਰ ਕਾਨੰੂਨੀ ਢੰਗ ਨਾਲ ਜੰਗਲਾਤ ਵਿਭਾਗ ਦੇ ਨਾਂਅ ਕਰ ਦਿੱਤੀ ਹੈ, ਉਹ ਜ਼ਮੀਨ ਮਾਲਕਾਂ ਨੰੂ ਵਾਪਸ ਕਰਵਾਈ ਜਾਵੇਗੀ | ਉਨ੍ਹਾਂ ਸ਼ਹੀਦ ਰਾਮ ਸਿੰਘ ਪਠਾਨੀਆ ਦਾ ਇਕ ਸ਼ਹੀਦੀ ਗੇਟ ਬਣਵਾਉਣ ਅਤੇ ਸ਼ਕਤੀ ਸਥਲ ਤੱਕ ਜਾਣ ਵਾਲੀ ਕੱਚੀ ਸੜਕ ਨੰੂ ਪੱਕਾ ਕਰਵਾਉਣ ਅਤੇ ਮੰਦਿਰ ਵਿਚ ਬਿਜਲੀ, ਪਾਣੀ ਦੀ ਵਿਵਸਥਾ ਲਈ ਕੈਬਨਿਟ ਮੰਤਰੀ ਅੱਗੇ ਮੰਗ ਰੱਖੀ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੰੂ ਮਾਣ ਹੈ ਕਿ ਦੇਸ਼ ਦਾ ਪਹਿਲਾ ਸੁਤੰਤਰਤਾ ਸੈਨਾਨੀ ਸ਼ਹੀਦ ਰਾਮ ਸਿੰਘ ਪਠਾਨੀਆ ਸਾਡੇ ਧਾਰ ਬਲਾਕ ਦਾ ਹੈ | ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਤੋਂ ਸ਼ਹੀਦ ਰਾਮ ਸਿੰਘ ਪਠਾਨੀਆ ਨੇ ਅੰਗਰੇਜ਼ੀ ਸ਼ਾਸਨ ਨਾਲ ਲੋਹਾ ਲਿਆ ਅਤੇ ਆਜ਼ਾਦੀ ਦੀ ਲੋਅ ਜਗਾਈ ਤੇ ਮਾਂ ਦੁਰਗਾ ਦੇ ਇਸ ਮੰਦਿਰ ਵਿਚ ਸਾਥੀਆਂ ਨਾਲ ਬੈਠ ਕੇ ਯੋਜਨਾਵਾਂ ਬਣਾ ਕੇ ਅੰਗਰੇਜ਼ੀ ਰਾਜ ਦੇ ਨੱਕ ਵਿਚ ਦਮ ਕੀਤਾ | ਉਨ੍ਹਾਂ ਕਿਹਾ ਕਿ ਸ਼ਹੀਦ ਰਾਮ ਸਿੰਘ ਪਠਾਨੀਆ ਦੇ ਸ਼ਕਤੀ ਸਥਲ ਤੱਕ ਪੱਕੀ ਸੜਕ ਦੀ ਉਸਾਰੀ ਅਤੇ ਸ਼ਹੀਦੀ ਗੇਟ, ਇਕ ਸਮਾਰਕ ਪਾਰਕ ਲਈ 20 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਹੀ ਨਹੀਂ, ਪੱਕਾ ਵਾਅਦਾ ਕਰਦਾ ਹਾਂ ਕਿ ਇਕ ਸਮਾਰਕ ਬਣਾ ਕੇ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ ਲਖਵਿੰਦਰ ਸਿੰਘ, ਐਸ.ਐਚ.ਓ ਧਾਰ ਕਲਾਂ ਸਬ ਇੰਸਪੈਕਟਰ ਅਮਨਦੀਪ ਕੌਰ, ਆਪ ਆਗੂ ਸਾਹਿਬ ਸਿੰਘ ਸਾਬਾ, ਜ਼ਿਲ੍ਹਾ ਪ੍ਰਧਾਨ ਰਾਜਪੂਤ ਕਲਿਆਣ ਬੋਰਡ ਠਾਕੁਰ ਜਸਬੀਰ ਸਿੰਘ, ਰਵੀਕਾਂਤ ਸ਼ਰਮਾ, ਯੋਗੇਸ਼ ਸ਼ਰਮਾ, ਪ੍ਰਵੀਨ ਸਿੰਘ, ਅਸ਼ਵਨੀ ਸ਼ਰਮਾ, ਕਿਸ਼ਨ ਚੰਦ, ਮਾਣ ਸਿੰਘ, ਸੁਰਜੀਤ ਸਿੰਘ, ਧਰਮਿੰਦਰ ਸਿੰਘ ਸ਼ੇਰੂ