ਬਮਿਆਲ, 14 ਫਰਵਰੀ (ਰਾਕੇਸ਼ ਸ਼ਰਮਾ)-ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਬਲਾਕ ਬਮਿਆਲ ਅਧੀਨ ਆਉਂਦੇ ਪਿੰਡ ਭੱਖੜੀ ਵਿਖੇ ਅੱਜ ਸਵੇਰੇ ਇਕ ਕਿਸਾਨ ਨੂੰ ਆਪਣੇ ਖੇਤਾਂ ਵਿਚੋਂ ਇਕ ਪਾਕਿਸਤਾਨੀ ਗ਼ੁਬਾਰਾ ਮਿਲਿਆ ਜੋ ਹਵਾ ਨਾਲ ਉੱਡ ਕੇ ਉਸ ਦੀ ਜ਼ਮੀਨ 'ਚ ਡਿੱਗਿਆ ਹੋਇਆ ਸੀ | ਕਿਸਾਨ ਕੁਲਦੀਪ ਸਿੰਘ ਵਾਸੀ ਭੱਖੜੀ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵਲੋਂ ਇਸ ਗ਼ੁਬਾਰੇ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਗ਼ੁਬਾਰੇ ਤੇ ਵੱਡੇ ਅੱਖਰਾਂ 'ਚ ਪੀ.ਆਈ.ਏ ਲਿਖਿਆ ਹੋਇਆ ਸੀ ਅਤੇ ਚੰਦਰਮਾ ਤੇ ਤਾਰੇ ਦਾ ਨਿਸ਼ਾਨ ਬਣਿਆ ਹੋਇਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗ਼ੁਬਾਰੇ ਦੇ ਅੰਦਰੋਂ ਅਤੇ ਆਸ ਪਾਸ ਕੋਈ ਸ਼ੱਕੀ ਵਸਤੂ ਨਹੀਂ ਮਿਲੀ |