ਨਾਭਾ, 14 ਫਰਵਰੀ (ਕਰਮਜੀਤ ਸਿੰਘ)-ਸਥਾਨਕ ਅਲਹੋਰਾਂ ਗੇਟ ਸ਼ਮਸ਼ਾਨਘਾਟ ਦਾ ਰੱਖ ਰਖਾਵ ਕਰਨ ਵਾਲੀ ਅਮਲ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਦਫ਼ਤਰ ਵਿਖੇ ਬਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ਜਨਵਰੀ ਮਹੀਨੇ ਦਾ ਆਮਦਨ ਅਤੇ ਖਰਚਿਆਂ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ¢ ਮੀਟਿੰਗ ਵਿਚ ਸੁਸਾਇਟੀ ਵਿਚ ਬਾਂਦਰਾਂ ਵਲੋਂ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸੁਸਾਇਟੀ ਦੀ ਬਾਊਾਡਰੀ ਵਾਲ ਤੇ ਡੀ.ਸੀ. ਕਰੰਟ ਦੀਆਂ ਤਾਰਾਂ ਲਗਾਈਆਂ ਜਾਣ¢ ਮੀਟਿੰਗ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਦਫ਼ਤਰ ਦੇ ਨਾਲ ਵਾਲੀ ਇੱਟਾਂ ਦੀ ਸੜਕ ਤੇ ਟਾਇਲਾਂ ਦਾ ਫਰਸ਼ ਪਾਈਆ ਜਾਵੇ, ਸ਼ਮਸ਼ਾਨਘਾਟ ਦੀ ਇਕ ਪਾਸੇ ਦੀ ਰਹਿੰਦੀ ਕੰਧ ਬਣਾਈ ਜਾਵੇ¢ ਬੈਠਕ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੁਸਾਇਟੀ ਦਾ ਜਨਰਲ ਇਜਲਾਸ ਅਪ੍ਰੈਲ ਮਹੀਨੇ ਵਿਚ ਕੀਤਾ ਜਾਵੇ, ਜਿਸਦੇ ਮੁਖ ਮਹਿਮਾਨ ਹਰੀ ਸਿੰਘ ਮੈਨੇਜਿੰਗ ਡਾਇਰੈਕਟਰ ਪ੍ਰੀਤ ਗਰੁੱਪ ਦੀ ਸੁਵਿਧਾ ਅਨੁਸਾਰ ਤਰੀਕ ਤੈਅ ਕੀਤੀ ਜਾਵੇ¢ ਮੀਟਿੰਗ ਵਿਚ ਬਲਜੀਤ ਸਿੰਘ ਖਹਿਰਾ ਪ੍ਰਧਾਨ ਤੋਂ ਇਲਾਵਾ ਛੱਜੂ ਰਾਮ ਸਿੰਘੀ ਜਨਰਲ ਸੈਕਟਰੀ, ਕੈਸ਼ੀਅਰ ਸੁਖਵਿੰਦਰ ਸਿੰਘ, ਪਿਸੀਪਲ ਅਮਰਜੀਤ ਵਰਮਾ ਸੀਨੀ. ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਰਿਟਾ ਸੁਪਰਡੈਂਟ, ਸੁਚੇਤ ਸਿੰਘ ਬੇਦੀ ਮੀਤ ਪ੍ਰਧਾਨ, ਦਰਸ਼ਨ ਸਿੰਘ ਜੁਆਇੰਟ ਸੈਕਟਰੀ, ਮਲਕੀਤ ਸਿੰਘ ਅਟਵਾਲ, ਦਵਿੰਦਰ ਖੇਤਰਪਾਲ, ਪਰਮਜੀਤ ਸਿੰਘ ਸੋਢੀ, ਓਮ ਪ੍ਰਕਾਸ਼ ਗਰਗ, ਜਸਵਿੰਦਰ ਸਿੰਘ ਸੁਪਰਵਾਈਜਰ ਆਦਿ ਹਾਜ਼ਰ ਸਨ¢ ਮੀਟਿੰਗ ਵਿਚ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਮਹਿਰਮ ਵੀ ਮÏਜੂਦ ਸਨ¢